ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਨਾਮਵਰ ਪੱਤਰਕਾਰ ਸ਼ਿੰਗਾਰਾ ਸਿੰਘ ਢਿੱਲੋਂ ਇੰਗਲੈਂਡ ਵੱਲੋਂ ਲਿਖੀ ਪੁਸਤਕ “ਲੀਸ਼ੈਚਟਰ ਸ਼ਹਿਰ ਵਿੱਚ ਪਿਛਲੇ 66 ਸਾਲਾਂ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਯੋਗਦਾਨ” ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਵਿਸ਼ੇਸ਼ ਤੌਰ ’ਤੇ ਭੇਟ ਕੀਤੀ ਗਈ।ਦਿਲਜੀਤ ਬੇਦੀ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਢਿਲੋਂ ਨੇ ਬਹੁਤ ਮੇਹਨਤ ਨਾਲ ਲੀਸ਼ੈਚਟਰ ਸ਼ਹਿਰ `ਚ ਪਿਛਲੇ 66 ਸਾਲਾਂ ਵਿੱਚ ਜੋ ਯੋਗਦਾਨ ਪਾਇਆ ਹੈ, ਉਸ ਨੂੰ ਬਾਖੂਬੀ ਫੋਟੋਆਂ ਤੇ ਇਤਿਹਾਸ ਰਾਹੀਂ ਉਜਾਗਰ ਕੀਤਾ ਹੈ।ਇੰਗਲੈਂਡ ਵਿੱਚ ਪਿਛਲੇ 66 ਸਾਲਾਂ ਤੋਂ ਵੱਸ ਰਹੇ ਪੰਜਾਬੀ ਖਾਸਕਰ ਸਿੱਖਾਂ ਦੀ ਵਰਨਣਯੋਗ ਭੂਮਿਕਾ ਨੂੰ ਕਲਮਬੰਦ ਕਰਕੇ ਢਿਲੋਂ ਵਧਾਈ ਦੇ ਪਾਤਰ ਬਣੇ ਹਨ।ਉਨ੍ਹਾਂ ਦੱਸਿਆ ਕਿ ਉਥੇ ਵੱਸ ਰਹੇ ਸਿੱਖਾਂ ਤੇ ਪੰਜਾਬੀਆਂ ਵੱਲੋਂ ਸਥਾਪਤ ਵਿਦਿਅਕ, ਧਾਰਮਿਕ, ਸਮਾਜਿਕ ਅਦਾਰਿਆਂ ਦਾ ਵੀ ਇਸ ਪੁਸਤਕ ਵਿੱਚ ਵਿਸ਼ੇਸ਼ ਵਰਨਣ ਹੈ।ਬੇਦੀ ਨੇ ਪੁਸਤਕ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਇਹ ਪੁਸਤਕ ਵੱਡ ਅਕਾਰੀ ਤੇ ਮਹੱਤਵਪੂਰਨ ਸਮੱਗਰੀ ਨਾਲ ਭਰਪੂਰ ਹੈ।ਅਜਿਹੇ ਦਸਤਾਵੇਜ਼ ਸਾਂਭਣਯੋਗ ਤੇ ਗਿਆਨਦਾਨ ਹੁੰਦੇ ਹਨ।ਪੁਸਤਕ ਭੇਟ ਕਰਨ ਸਮੇਂ ਸ਼ਿੰਗਾਰਾ ਸਿੰਘ ਢਿਲੋਂ ਦੇ ਨਾਲ ਵਿਸ਼ੇਸ਼ ਤੌਰ ’ਤੇ ਪੱਤਰਕਾਰ ਮਨਮੋਹਣ ਸਿੰਘ ਢਿਲੋਂ, ਜਸਵੰਤ ਸਿੰਘ ਜੱਸ, ਜੋਗਿੰਦਰਪਾਲ ਸਿੰਘ ਕੁੰਦਰਾ ਆਦਿ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media