ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਡੀ-ਵਾਰਮਿੰਗ ਮੋਪ-ਅੱਪ ਦਿਵਸ ਦੇ ਮੌਕੇ ਉੱਤੇ ਜਿਲੇ ਭਰ ਵਿੱਚ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਪੜਦੇ ਉਨਾਂ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਦਵਾਈ ਖਵਾਈ ਗਈ ਜੋ ਕਿ ਬੀਤੇ ਦਿਨੀ ਮਨਾਏ ਗਏ ਰਾਸ਼ਟਰੀ ਡੀ ਵਾਰਮਿੰਗ ਦਿਵਸ ਮੌਕੇ ਛੁੱਟੀ ਉੱਤੇ ਸਨ। ਪ੍ਰਾਪਤ ਜਾਣਕਾਰੀ ਅਨੂਸਾਰ ਅੱਜ ਕਰੀਬ 80 ਹਜ਼ਾਰ ਬੱਚਿਆਂ ਨੂੰ ਇਹ ਦਵਾਈ ਖਵਾਈ ਗਈ। ਅੱਜ ਸਰਕਾਰੀ ਹਾਈ ਸਕੂਲ, ਫਤਾਹਪੁਰ, ਅੰਮਿ੍ਰਤਸਰ ਵਿਖੇ ਜਿਲਾ ਪੱਧਰ ਦਾ ਨੈਸ਼ਨਲ ਡੀ ਵਾਰਮਿੰਗ ਮੋਪ-ਅੱਪ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਅੰਮਿ੍ਰਤਸਰ ਡਾ. ਨਰਿੰਦਰ ਕੌਰ ਵੱਲੋਂ ਬੱਚਿਆਂ ਨੂੰ ਅਲਬਂੈਡਾਜੋਲ ਦੀ ਦਵਾਈ ਖਵਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ।ਉਹਨਾਂ ਦੱਸਿਆ ਕਿ ਅੱਜ ਨੈਸ਼ਨਲ ਡੀ-ਵਾਰਮਿੰਗ ਮੋਪ-ਅੱਪ ਦਿਵਸ ਮੌਕੇ, ਜ਼ਿਲੇ ਦੇ ਸਾਰੇ ਆਂਗਨਵਾੜੀ ਕੇਂਦਰਾਂ, ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ’ਚ 10 ਅਗਸਤ 2017 ਨੂੰ ਐਂਲਬੈਡਾਜੋਲ ਦੀ ਗੋਲੀਖਾਣ ਤੋ ਰਹਿ ਗਏ, 1 ਤੋ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਗੋਲੀ ਖਵਾਈ ਗਈ।1 ਤੋ 2 ਸਾਲ ਤੱਕ ਦੇ ਬੱਚਿਆਂ ਨੂੰ ਅੱਧੀ ਸੀਸ਼ੀ ਸਿਰਪ (200) ਜਾਂ ਅੱਧੀ ਗੋਲੀ ਅਤੇ 2 ਤੋ 19 ਸਾਲ ਤੱਕ ਦੇ ਬੱਚਿਆਂ ਨੂੰ ਇਕ ਗੋਲੀ (400) ਖਵਾਈ ਗਈ। ਜਿਲਾ ਨੌਡਲ ਅਫਸਰ ਕਮ ਡੀ.ਆਈ.ਓ ਡਾ ਰਮੇਸ਼ਪਾਲ ਸਿੰਘ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਦੀ ਦੇਖ-ਰੇਖ ਵਿੱਚ, ਇਹ ਗੋਲੀ ਖਾਣਾ ਖਾਣ ਤੋ ਬਾਅਦ ਚਬਾ ਕੇ ਖਵਾਈ ਜਾਵੇਗੀ।ਇਨਾਂ ਗੋਲੀਆਂ ਦੇ ਦੁਰ ਪ੍ਰਭਾਵ (ਜੇ ਕਿਸੇ ਨੂੰ ਹੋਵੇ) ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਮੈਡੀਕਲ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤਾਂ ਜੋ ਲੋੜ ਪੈਣ ਤੇ ਤੁਰੰਤ ਮੈਡੀਕਲ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਗੋਲੀ ਖਾਣ ਨਾਲ ਬੱਚਿਆਂ ਵਿੱਚ ਪੇਟ ਦੇ ਕੀੜੇ, ਕੁਪੋਸ਼ਣ, ਖੂਨ ਦੀ ਕਮੀ ਅਤੇ ਚਿੜ-ਚਿੜਾਪਨ ਦੂਰ ਹੁੰਦਾ ਹੈ। ਇਸ ਪ੍ਰੋਗਰਾਮ ਵਿੱਚ ਡਾ. ਰਜੇਸ਼ ਭਗਤ, ਸਮਸ਼ੇਰ ਸਿੰਘ ਕੋਹਰੀ, ਡਾ. ਸੁਨੀਤ ਕੋਰ ਗੁਰਮ, ਡਾ. ਮਦਨ ਮੋਹਨ, ਆਰ.ਬੀ.ਐਸ.ਕੇ ਮੋਬਾਇਲ ਹੈਲਥ ਟੀਮ (ਅਰਬਨ), ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media