ਫਾਜਿਲਕਾ, 10 ਜੁਲਾਈ (ਵਿਨੀਤ ਅਰੋੜਾ) – ਸਭ ਸੇਂਟਰ ਚੁਵਾੜਿਆਂਵਾਲੀ ਵਿੱਚ ਸਿਵਲ ਸਰਜਨ ਡਾ. ਬਲਦੇਵ ਰਾਜ ਐਸਐਮਓ ਡਾ. ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ।ਕੈਂਪ ਵਿੱਚ ਸੁਰਿੰਦਰ ਕੁਮਾਰ ਮੱਕੜ ਐਸਆਈ ਨੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣ ਅਤੇ ਬਚਾਓ ਦੇ ਬਾਰੇ ਜਾਣਕਾਰੀ ਦਿੱਤੀ ਕਿ ਡੇਂਗੂ ਬੁਖਾਰ ਏਡੀਜ ਏਜਿਪਟੀ ਜਾਤੀ ਦੇ ਮਾਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ।ਉਕਤ ਮੱਛਰ ਦਿਨ ਦੇ ਸਮੇਂ ਕੱਟਦਾ ਹੈ । ਇਹ ਮੱਛਰ ਸਾਫ਼ ਪਾਣੀ ਵਿੱਚ ਪਲਦਾ ਹੈ । ਡੇਂਗੂ ਬੁਖਾਰ ਦੇ ਲੱਛਣ ਤੇਜ ਸਿਰਦਰਦ, ਤੇਜ ਬੁਖਾਰ, ਚਮੜੀ ਉੱਤੇ ਨੀਲ ਪੈ ਜਾਣਾ, ਬੇਚੈਨੀ ਹੋਣਾ, ਉਲਟੀਆਂ, ਨੱਕ, ਮੁੰਹ ਅਤੇ ਮਸਿੜਆਂ ਤੋਂ ਖੂਨ ਆਉਣਾ ਹਨ। ਸਿਹਤ ਕਰਮਚਾਰੀ ਜਤਿੰਦਰ ਕੁਮਾਰ ਸਾਮਾ ਨੇ ਕਿਹਾ ਕਿ ਮੱਛਰਾਂ ਤੋਂ ਬਚਾਓ ਲਈ ਸਾਵਧਾਨੀਆਂਂ ਵਿੱਚ ਘਰਾਂ ਦੇ ਨਜਦੀਕ ਪਾਣੀ ਨਾ ਖੜਾ ਹੋਣ ਦਿਓ, ਕੂਲਰਾਂ ਦੇ ਪਾਣੀ ਦੀ ਟੰਕੀ ਨੂੰ ਹਫਤੇ ਵਿੱਚ ਸਾਫ਼ ਕਰੋ ਅਤੇ ਪੂਰੀ ਤਰ੍ਹਾਂ ਸੁਕਾ ਕੇ ਫਿਰ ਪਾਣੀ ਪਾਓ, ਰਾਤ ਨੂੰ ਸੋਂਦੇ ਸਮਾਂ ਪੂਰੀ ਬਾਜੂ ਵਾਲੇ ਕੱਪੜੇ ਪਹਿਨ ਕੇ ਸੋਵੋ, ਮੱਛਰ ਅਤੇ ਕਰੀਮਾਂ ਦਾ ਇਸਤੇਮਾਲ ਕਰੋ । ਕੈਂਪ ਵਿੱਚ ਜਤਿੰਦਰ ਕੁਮਾਰ ਸਾਮਾ, ਰੀਟਾ ਕੁਮਾਰੀ, ਮਨਜੀਤ ਰਾਣੀ, ਪਰਮਜੀਤ ਸਿੰਘ, ਰਜਿੰਦਰ ਕੁਮਾਰ ਸ਼ਰਮਾ, ਮਾਇਆ ਬਾਈ, ਆਸਾ ਵਰਕਰ ਮਨਦੀਪ ਕੌਰ, ਕ੍ਰਿਸ਼ਣਾ ਰਾਣੀ ਆਦਿ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …