Friday, November 20, 2026

ਪੁਟਿਆ ਨੇ ਐਕਸ਼ਨ ਪਲਾਨ ਸੰਬੰਧੀ ਕੀਤਾ ਸਲਾਹ ਮਸ਼ਵਰਾ

ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਪੰਜਾਬ ਅਨਏਡਿਡ ਟੈਕਨੀਕਲ ਇੰਸਟੀਟਿਊਸ਼ਨਜ਼ PPN2008201703ਐਸੋਸੀਏਸ਼ਨ (ਪੁਟਿਆ) ਦੀ ਹੋਈ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਡਾ: ਜੇ. ਐਸ ਧਾਲੀਵਾਲ ਨੇ ਕਿਹਾ ਹੈ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਛੋਟੇ ਅਤੇ ਵੱਡੇ ਪ੍ਰਾਈਵੇਟ ਅਤੇ ਅਣਏਡਿਡ ਕਾਲਜ ਸਰਕਾਰ ਵੱਲੋਂ ਪੀ.ਐਮ.ਐਸ ਜਾਂਚ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਫੰਡ ਨਾ ਰੀਲੀਜ਼ ਕਰਨ ਦੀ ਸਰਕਾਰ ਦੀ ਇਕ ਰਣਨੀਤੀ ਹੈ ।
ਸੀ.ਏ ਮਨਮੋਹਨ ਗਰਗ ਵਿੱਤ ਸਕੱਤਰ ਨੇ ਕਿਹਾ ਕਿ 1200 ਕਰੌੜ ਰੁਪਏ ਦਾ ਫੰਡ ਰੀਲੀਗ਼ ਨਾ ਹੋਣ ਕਾਰਨ 100 ਤੋਂ ਵੱਧ ਚੰਗੇ ਕਾਲਜ ਨੂੰ ਬੈਂਕਾਂ ਨੇ ਗੈਰ ਪਰਫੌਰਮਿੰਗ ਅਸਟੇਟ (ਐਨ.ਪੀ.ਏ) ਘੋਸ਼ਿਤ ਕਰ ਦਿੱਤਾ ਤੇ ਕਬਜ਼ੇ ਅਤੇ ਨਿਲਾਮੀ ਲਈ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਰਾਜਿੰਦਰ ਧਨੋਆ ਨੇ ਕਿਹਾ ਕਿ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਵਿਚ ਕਰਜ਼ੇ ਵਿਚ ਕੋਈ ਰਾਹਤ ਨਾ ਦਿੱਤੇ ਜਾਣ ਕਾਰਨ ਪਹਿਲਾਂ ਕਿਸਾਨ ਆਤਮ ਹੱਤਿਆ ਕਰ ਰਹੇ ਸਨ, ਪ੍ਰੰਤੂ ਹੁਣ ਸਰਕਾਰ ਦੀਆਂ ਕੂੜ ਨੀਤੀਆਂ ਕਾਰਨ ਸਿਖਿਆਵਾਦੀਆਂ ਨੇ ਵੀ ਅਜਿਹੇ ਗੰਭੀਰ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਇਸ ਮੌਕੇ ਉਹਨਾ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਾਲਾ ਮੰਦਭਾਗਾ ਘਟਨਾਕ੍ਰਮ ਦੁਬਾਰਾ ਵਾਪਰੇ, ਸਰਕਾਰ ਫੰਡ ਰੀਲੀਜ਼ ਕਰ ਦੇਵੇ।ਗੌਰਤਲਬ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਪ੍ਰਾਈਵੇਟ ਆਈ.ਟੀ.ਆਈ ਦੇ ਮਾਲਕ ਸੁਭਾਸ਼ ਭਟੇਜਾ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਸੀ।ਉਹ ਸਾਲ 2015-16 ਅਤੇ 2016-17 ਲਈ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਾਲਾ ਪੀ.ਐਮ.ਐਸ ਫੰਡ ਨਾ ਮਿਲਣ ਕਾਰਨ ਤਨਾਅ ਵਿਚ ਸਨ।ਜਗਜੀਤ ਸਿੰਘ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ 30 ਅਗਸਤ ਤਕ 1200 ਕਰੋੜ ਰੁਪਏ ਦੇ ਪੀ.ਐਮ.ਐਸ ਫੰਡ ਨੂੰ ਰੀਲੀਜ ਨਹੀ ਕਰੇਗੀ ਤਾਂ ਜੁਆਇੰਟ ਐਕਸ਼ਨ ਕਮੇਟੀ (ਜੇ.ਏ.ਸੀ)  ਮਜ਼ਬੂਰਨ 3 ਲੱਖ ਸਕੂਲਾਂ ਦੇ ਪ੍ਰਬੰਧਕਾਂ ਨਾਲ ਮਿਲ ਕੇ ਧਰਨੇ ਦੇਣਗੇ।।

Check Also

ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ

ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …

Leave a Reply