Friday, November 20, 2026

1 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਫਿਲਮ- ਜ਼ੋਰਾ 10 ਨੰਬਰੀਆ

ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਰਾਜਨੀਤੀ ਅਤੇ ਸੱਤਾ ਦੋਨੋਂ ਸਦਾ ਇਕੱਠੇ ਚੱਲਦੇ ਹਨ, PPN2008201704ਜਿੰਨਾ ਕੋਈ ਰਾਜਨੀਤੀ ਵਿੱਚ ਅੱਗੇ ਵਧਦਾ ਹੈ, ਉਨਾ ਹੀ ਉਹ ਸੱਤਾ ਦੇ ਜਾਲ ਵਿਚ ਫੱਸਦਾ ਜਾਂਦਾ ਹੈ। ਫਿਲਮ ‘ਜ਼ੋਰਾ 10 ਨੰਬਰੀਆ` ਵਿੱਚ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਕਈ ਦੌਰ ਜਿਵੇਂ ਕਿ ਰਾਜਨੀਤੀ, ਸੱਤਾ, ਕ੍ਰਾਈਮ ਅਤੇ ਬਦਲਾ ਨਜ਼ਰ ਆਉਣਗੇ। ਇਹ ਇੱਕ ਅਜਿਹੀ ਫਿਲਮ ਹੈ ਜੋ ਐਕਸ਼ਨ ਅਤੇ ਡਰਾਮੇ ਦੇ ਆਮ ਪੱਧਰ ਨੂੰ ਬਦਲ ਦੇਵੇਗੀ।ਫਿਲਮ ਕਈ ਬੇਹਤਰੀਨ ਸੀਨ ਅਤੇ ਸਟਰਾਂਗ ਸਟੋਰੀ ਬੇਸ ਹੈ, ਜੋ 1 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।
‘ਜ਼ੋਰਾ 10 ਨੰਬਰੀਆ‘ ਪੇਸ਼ਕਸ਼ ਹੈ ਬਠਿੰਡੇ ਵਾਲੇ ਭਾਈ ਦੀ ਅਤੇ ਜਿਸ ਵਿੱਚ ਉਨਾਂ ਦਾ ਸਾਥ ਦੇ ਰਹੇ ਹਨ ਓਹਰੀ ਪ੍ਰੋਡਕਸ਼ਨ । ਇਹ ਫਿਲਮ ਵੈਂਚਰ ਹੈ ‘ਇਟਸ ਏ ਰਿਨੀਆ ਇੰਟਰਟੇਨਮੈਂਟ‘ ਦੀ। ਫਿਲਮ ਵਿੱਚ ਦੀਪ ਸਿੱਧੂ ਜ਼ੋਰਾ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਅਤੇ ਐਕਟਰ ਧਰਮਿੰਦਰ ਅਤੇ ਦੀਪ ਸਿੱਧੂ ਲੀਡ ਕਿਰਦਾਰ ਵਿੱਚ ਹਨ।ਫਿਲਮ ਦੀ ਬਾਕੀ ਸਟਾਰ ਕਾਸਟ ਵਿੱਚ ਸ਼ਾਮਿਲ ਹਨ। ਸਰਦਾਰ ਸੋਹੀ, ਹੌਬੀ ਧਾਲੀਵਾਲ, ਮੁਕੁਲ ਦੇਵ, ਆਸ਼ੀਸ਼ ਦੁੱਗਲ, ਮੁਕੇਸ਼ ਤਿਵਾਰੀ, ਮਹਾਬੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ ਅਤੇ ਨੀਤੂ ਪੰਧੇਰ।ਫਿਲਮ ਦਾ ਨਿਰਮਾਣ ਕੀਤਾ ਹੈ ਅਮਰਦੀਪ ਸਿੰਘ ਗਿੱਲ ਅਤੇ ਮਨਦੀਪ ਸਿੰਘ ਸਿੱਧੂ ਨੇ। ਇਸ ਨੂੰ ਲਿਖਿਆ ਅਤੇ ਨਿਰਦੇਸ਼ਨ ਅਮਰਦੀਪ ਸਿੰਘ ਗਿੱਲ ਨੇ।ਫਿਲਮ ਦੇ ਬਾਰੇ ਦੀਪ ਸਿੱਧੂ ਨੇ ਕਿਹਾ ਕਿ, “ਫਿਲਮ ਨੂੰ ਸ਼ੂਟ ਕਰਨ ਵਿੱਚ ਉਨਾਂ ਨੂੰ ਬਹੁਤ ਮਜ਼ਾ ਆਇਆ।ਇਸ ਦੌਰਾਨ ਸੀਨੀਅਰ ਐਕਟਰ ਜਿਵੇਂ ਕਿ ਧਰਮਿੰਦਰ, ਸਰਦਾਰ ਸੋਹੀ ਅਤੇ ਹੌਬੀ ਧਾਲੀਵਾਲ ਤੋਂ ਬਹੁਤ ਕੁੱਝ ਸਿੱਖਿਆ।ਧਰਮਿੰਦਰ ਉਨਾਂ ਲਈ ਪਿਤਾ ਸਮਾਨ ਹਨ ਅਤੇ ਉਹ ਬਹੁਤ ਖਾਸ ਹੈ।ਉਨਾਂ ਕਿਹਾ ਕਿ ਨਿਰਦੇਸ਼ਕ ਅਤੇ ਨਿਰਮਾਤਾ ਦਾ ਧੰਨਵਾਦ ਕਰਦੇ ਹਨ, ਜਿਨਾਂ ਨੇ ਮੇਰੇ ਉੱਤੇ ਯਕੀਨ ਦਿਖਾਇਆ।ਮੇਰਾ ਮੰਨਣਾ ਹੈ ਕਿ ਫਿਲਮ ‘ਜ਼ੋਰਾ 10 ਨੰਬਰੀਆ‘ ਐਕਸ਼ਨ ਦਾ ਇੱਕ ਅਲੱਗ ਹੀ ਪੱਧਰ ਦਿਖਾਏਗੀ।“
ਐਕਟਰ ਅਸ਼ੀਸ਼ ਦੁੱਗਲ ਨੇ ਕਿਹਾ ਕਿ, “ਫਿਲਮ ਦੀ ਸ਼ੂਟਿੰਗ ਇੱਕ ਸ਼ਾਨਦਾਰ ਸਫ਼ਰ ਸੀ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਅਤੇ ਉਨਾਂ ਦੀ ਟੀਮ ਦੇ ਨਾਲ। ਉਹ ਪੰਜਾਬੀ ਫਿਲਮ ਇੰਡਸਟਰੀ ਦਾ ਹਿੱਸਾ ਕਾਫੀ ਸਮੇਂ ਤੋਂ ਹਨ ਤੇ ਇਹ ਫਿਲਮ ਪੂਰੀ ਟੀਮ ਦੇ ਲਈ ਬੇਹੱਦ ਖਾਸ ਹੈ।ਉਮੀਦ ਹੈ ਕਿ ਸਭ ਨੂੰ ਇਹ ਪਸੰਦ ਆਵੇਗੀ।“ਐਕਟਰਸ ਕੁੱਲ ਸਿੱਧੂ ਨੇ ਕਿਹਾ ਕਿ, ਇਸ ਫਿਲਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ੀ ਮਿਲ ਰਹੀ ਹੈ।ਫਿਲਮ ਦੇ ਐਗਜੈਕਟਿਵ ਨਿਰਮਾਤਾ ਹਨ ਨਵਦੀਪ ਸਿੰਘ ਸਿੱਧੂ ਅਤੇ ਗੁਰਸਿਮਰਨ ਸਿੰਘ ਸਿੱਧੂ। ਪ੍ਰੇਮ ਸਿੰਘ ਸਿੱਧੂ ਫਿਲਮ ਦੇ ਅਸੋਸੀਐਟ ਨਿਰਦੇਸ਼ਕ ਹਨ।ਐਕਸ਼ਨ ਨਿਰਦੇਸ਼ਨ ਕੀਤਾ ਹੈ ਸਲਮ ਅੰਸਾਰੀ ਨੇ।ਫਿਲਮ ‘ਜ਼ੋਰਾ 10 ਨੰਬਰੀਆ‘ ਏ ਗਲੋਬ ਮੂਵੀਜ਼ ਵਲੋਂ ਡਿਸਟ੍ਰੀਬਿਊਟ ਕੀਤੀ ਜਾਵੇਗੀ।

Check Also

ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ

ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …

Leave a Reply