ਸਰਹੱਦਏਪੰਜਾਬ ਸਪੋਰਟਸ ਕਲੱਬ ਨੇ ਕਰਵਾਇਆ ਸਮਾਰੋਹ
ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਸੰਧੂ) – ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਦੇ 73ਵਂੇ ਜਨਮ ਦਿਨ ਮੌਕੇ ਸਰਹੱਦ-
ਏ-ਪੰਜਾਬ ਸਪੱਰਟਸ ਕਲੱਬ ਰਜਿ: ਦੇ ਵਲੋਂ ਪੈਲੇਸ ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਵੱਖਵੱਖ ਖੇਡਾਂ ਦੇ ਦਰਜਨਾਂ ਉਦਮੀ ਕੋਚਾਂ ਤੇ ਅਣਗਿਣਤ ਖਿਡਾਰਣਾ ਨੂੰ ਰਾਜੀਵ ਗਾਂਧੀ ਖੇਡ ਐਵਾਰਡ ਦੇ ਕੇ ਉਚੇਰੇ ਤੌਰ `ਤੇ ਸਨਮਾਨਿਤ ਕੀਤਾ ਗਿਆ ਹੈ।ਸਮਾਰੋਹ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਕਾਗਰਸੀ ਆਗੂ ਤੇ ਉੱਘੇ ਖੇਡ ਪ੍ਰਮੋਟਰ ਸਾਬਕਾ ਕੌਂਸਲਰ ਸੁਖਦੇਵ ਸਿੰਘ ਚਾਹਲ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਸੀਨੀਅਰ ਕਾਗਰਸੀ ਆਗੂ ਤੇ ਸਾਬਕਾ ਕੌਸਲਰ ਨੰਬਰਦਾਰ ਸਵਿੰਦਰ ਸਿੰਘ ਕੋਟ ਖਾਲਸਾ ਤੇ ਮੈਨੇਜਰ ਹਰਦਿਆਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋ ਹਾਜਰੀ ਭਰੀ।
ਉਘੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਨੇ ਇਸ ਮੌਕੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਬਾਕਸਰ ਤੇ ਸਬ ਜੂਨੀਅਰ ਮਹਿਲਾ ਬਾਕਸਿੰਗ ਚੈਪੀਅਨਸ਼ਿਪ ਬਠਿੰਡਾ 2017 ਦੀ ਚੈਪੀਅਨ ਐਨਮ ਸੰਧੂ, ਪੰਜਾਬ ਕਿੱਕ ਬਾਕਸਿੰਗ ਚੈਪੀਅਨਸ਼ਿਪ ਫਾਜਿਲਕਾ 2017 ਦੀ ਗੋਲਡ ਮੈਡਲਿਸਟ ਸੁਨੀਤਾ ਤੇ ਪਲਵਿੰਦਰ ਕੌਰ ਤੋ ਇਲਾਵਾ ਕਈ ਹੋਰ ਕੋਚਾਂ ਤੇ ਖਿਡਾਰਣਾਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਸੁਖਦੇਵ ਸਿੰਘ ਚਾਹਲ ਨੇ ਕਿਹਾ ਕਿ ਸਵ: ਰਾਜੀਵ ਗਾਂਧੀ ਨੇ 40 ਸਾਲ ਦੀ ਉਮਰ ਦੇ ਵਿੱਚ ਜਿਥੇ ਵਿਸ਼ਵ ਦੇ ਉਸ ਸਮੇਂ ਦੇ ਸਭ ਤੋ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹੋਣ ਦੀ ਅਹਿਮ ਜਿੰਮੇਵਾਰੀ ਨਿਭਾਈ, ਉਥੇ ਦੇਸ਼ ਦੀਆਂ ਮੁਹਾਰਾਂ ਨੂੰ ਤਰੱਕੀ ਦੇ ਨਿਵੇਕਲੇ ਸਮੀਕਰਨਾਂ ਵੱਲ ਮੋੜਿਆ।ਸੰਨ 1984 ਤੋ ਲੈ ਕੇ 1989 ਤੱਕ ਦੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੀ ਵਿੱਲਖਣਤਾ ਨੂੰ ਹਮੇਸ਼ਾਂ ਯਾਦ ਰਖਿਆ ਜਾਵੇਗਾ।ਕੇਂਦਰ ਸਰਕਾਰ ਦੇ ਵੱਲੋ ਉਨ੍ਹਾਂ ਦੇ ਨਾਮ ਤੇ ਸ਼ੁਰੂ ਕੀਤੇ ਗਏ ਐਵਾਰਡ ਹਮੇਸ਼ਾ ਖੇਡ ਖੇਤਰ ਦੇ ਗੁਰੂ ਚੇਲਿਆਂ ਨੂੰ ਉਤਸ਼ਾਹਿਤ ਤੇ ਉਨ੍ਹਾਂ ਦੀ ਅਗਵਾਈ ਕਰਦੇ ਰਹਿਣਗੇ।ਇਸ ਮੌਕੇ ਗੂੂੁਰਿੰਦਰ ਸਿੰਘ ਮੱਟੂ ਨੇ ਆਏ ਮਹਿਮਾਨਾ ਨੂੰ ਜੀ ਆਇਆਂ ਨੂੰ ਆਖਦਿਆਂ ਧੰਂਨਵਾਦ ਕਰਨ ਦੇ ਨਾਲ ਨਾਲ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਕਲੱਬ ਦੀਆਂ ਬੀਤੇ 15 ਵਰ੍ਹਿਆਂ ਦੀਆਂ ਪ੍ਰਾਪਤੀਆਂ ਤੇ ਰੋਸ਼ਨੀ ਪਾਈ।ਇਸ ਮੌਕੇ ਦਮਨਪ੍ਰੀਤ ਕੌਰ ਮੱਟੂ, ਪ੍ਰੋ: ਜੀ. ਐਸ ਸੰਧੂ, ਕੋਮਲਪ੍ਰੀਤ ਕੌਰ, ਦੀਪੀਕਾ, ਕੋਮਲ ਕਾਲੀਆ, ਜਗਜੀਤ ਕੌਰ ਜੱਗੀ ਸੰਧੂ ਨੌਸ਼ਹਿਰਾ ਢਾਲਾ, ਦਮਨਦੀਪ ਕੌਰ, ਬਲਦੇਵ ਰਾਜ ਦੇਵ, ਰਜਿੰਦਰ ਕੁਮਾਰ ਆਦਿ ਹਾਜਰ ਸਨ।
Check Also
ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ
ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …
Punjab Post Daily Online Newspaper & Print Media