Friday, November 20, 2026

ਸੁਜਾਨਪੁਰ ਕਾਲਜ `ਚ ਟੇਲੰਟ ਹੰਟ ਅਤੇ ਫਰੈਸ਼ਰ ਪਾਰਟੀ ਦਾ ਅਯੋਜਨ

ਸੁਜਾਨਪੁਰ, 20 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਨਵੇਂ ਵਿਦਿਆਰਥੀਆਂ ਦਾ PPN2008201705ਕਾਲਜ ਵਿਚ ਸੁਆਗਤ ਕਰਨ ਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ `ਟੇਲੰਟ ਹੰਟ` ਅਤੇ `ਫਰੈਸ਼ਰ ਪਾਰਟੀ` ਦਾ ਅਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਜੋਤੀ ਜਲਾ ਕੇ ਕੀਤੀ।ਨਵੇ ਵਿਦਿਆਰਥੀਆਂ ਨੁੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਾਲਜ ਦੇ ਮਿਹਨਤੀ ਤੇ ਤਜੱਰਬੇਕਾਰ ਅਧਿਆਪਕਾਂ ਕੋਲੋਂ ਮਿਆਰੀ ਉੱਚ ਸਿੱਖਿਆ ਗ੍ਰਹਿਣ ਕਰਕੇ ਆਪਣੀ ਜਿੰਦਗੀ ਖੁਸ਼ਹਾਲ ਬਣਾਉਦਿਆਂ ਆਪਣਾ, ਆਪਣੇ ਮਾਤਾ ਪਿਤਾ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀ ਦੀ ਛੁੱਪੀ ਪ੍ਰਤਿਭਾ ਨੁੂੰ  ਬਾਹਰ ਨਿਕਾਲਣ ਤੇ ਨਿਖਾਰਨ ਲਈ ਵਧੀਆ ਮੌਕੇ ਤਲਾਸ਼ੇ ਜਾਣਗੇ।
ਇਸ ਸਮੇਂ ਵਿਦਿਆਰਥੀਆਂ ਦੇ ਪੇਟਿੰਗ, ਰੰਗੋਲੀ, ਐਕਟਿੰਗ, ਸੋਲੋ ਡਾਂਸ, ਲੋਕ ਗੀਤ, ਕਵਿਤਾ ਉਚਾਰਣ, ਭੰਗੜਾ ਤੇ ਗਿੱਧੇ ਦੇ ਮੁਕਾਬਲੇ ਕਰਵਾਏ ਗਏ।ਪੇਟਿੰਗ ਵਿਚੋਂ ਨੇਹਾ ਦੇਵੀ ਨੇ ਪਹਿਲਾ ਤੇ ਬਬੀਤਾ ਨੇ ਦੂਜਾ, ਰੰਗੋਲੀ ਵਿਚੋਂ ਬੀ.ਐਸ.ਸੀ ਇਕਨਾਮਿਕਸ ਨੇ ਪਹਿਲਾ ਅਤੇ ਬੀ.ਕਾਮ ਨੇ ਦੂਜਾ, ਐਕਟਿੰਗ ਵਿਚੋਂ ਕ੍ਰਿਸ਼ਨਾ ਨੇ ਪਹਿਲਾ, ਸੋਲੋ ਡਾਂਸ ਵਿਚੋਂ ਅਮਨ ਨੇ ਪਹਿਲਾ, ਭੰਗੜੇ ਵਿਚੋ ਤਰਨ ਅਤੇ ਤਜਿੰਦਰ ਨੇ ਪਹਿਲਾ, ਗਿੱਧੇ ਵਿਚੋਂ ਰਜਨੀ ਤੇ ਉਪਾਸਨਾ ਨੇ ਪਹਿਲਾ, ਗੀਤ ਵਿਚੋਂ ਜ਼ੋਤੀ ਨੇ ਪਹਿਲਾ, ਕਵਿਤਾ ਉਚਾਰਨ ਵਿਚੋਂ ਤਜਵਿੰਦਰ ਕੌਰ ਨੇ ਪਹਿਲਾ ਤੇ ਜ਼ੋਤੀ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕਾਮਿਨੀ ਤੇ ਪ੍ਰਿਤਪਾਲ ਸਿੰਘ ਨੇ ਮਿਸ ਤੇ ਮਿਸਟਰ ਫਰੈਸ਼ਰ ਅਤੇ ਕੁਸਮ ਤੇ ਵਰੁਣ ਨੇ ਮਿਸ ਤੇ ਮਿਸਟਰ  ਚਾਰਮਿੰਗ ਦਾ ਖਿਤਾਬ ਹਾਸਿਲ ਕੀਤਾ ਇਸ ਮੌਕੇ ਵਿਦਿਆਰਥੀਆ ਵਲੋ ਵੱਖ ਵੱਖ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਤੇ ਡਾ ਅਰਜੁਨ ਸਿੰਘ, ਗੁਰਪ੍ਰਤਾਪ ਸਿੰਘ, ਇੰਦੂ ਬਾਲਾ, ਸੁਖਦੀਪ ਕੌਰ, ਰੁਚੀ ਮਹਾਂਜਨ , ਸੀਤਲ ਮਹਾਜਨ , ਭਾਵਨਾ, ਅਸੋਕ ਪੰਕਜ, ਗੁਰਜੀਤ ਕੌਰ, ਗੁਲਕਿਰਨ ਕੌਰ ,ਨੇਹਾ ਹਰਚੰਦ, ਤਨੂੰ ਸਲਾਰੀਆ, ਸਵੇਤਾ, ਮੇਘਾ, ਵਨੀਤਾ, ਕਮਲਜੀਤ ਕੌਰ, ਪ੍ਰੀਆ, ਨੀਰਜ ਕੁਮਾਰ ਅਤੇ ਦੋਹਿਤਾ ਹਾਜਿ਼ਰ ਸਨ।

Check Also

ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ

ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …

Leave a Reply