Saturday, November 21, 2026

6 ਮਹੀਨਿਆਂ ਤੋਂ ਨਹੀਂ ਮਿਲੀਆਂ ਕਿਤਾਬਾਂ- ਸੜਕਾਂ `ਤੇ ਉਤਰੇ ਸਕੂਲੀ ਬੱਚੇ

ਸੰਗਰੂਰ, 20 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਪੰਜਾਬ `ਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕਈ ਆਦਰਸ਼ ਸਕੂਲ PPN2008201709ਖੋਲ੍ਹੇ ਗਏ ਸਨ, ਜਿਨ੍ਹਾਂ `ਚ ਅਜੇ ਹਜ਼ਾਰਾਂ ਦੀ ਗਿਣਤੀ `ਚ ਬੱਚੇ ਪੜ੍ਹਦੇ ਹਨ, ਪਰ ਪਿਛਲੇ 6 ਮਹੀਨਿਆਂ `ਚ ਬੱਚਿਆਂ ਨੂੰ ਸਕੂਲਾਂ `ਚ ਪੜ੍ਹਨ ਲਈ ਕਿਤਾਬਾਂ ਤੱਕ ਨਹੀਂ ਮਿਲ ਰਹੀਆਂ ਅਤੇ ਨਾ ਹੀ ਸਕੂਲ `ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਤਨਖਾਹ ਮਿਲ ਰਹੀ ਹੈ।ਇਹ ਸਕੂਲ ਐਫ.ਐਸ.ਏ ਕੰਪਨੀ ਵੱਲੋਂ ਚਲਾਏ ਜਾ ਰਹੇ ਹਨ, ਜਿਸ `ਚ 70 ਫੀਸਦੀ ਕੇਂਦਰ ਸਰਕਾਰ ਤੇ ਬਾਕੀ ਦਾ 30 ਫੀਸਦੀ ਕੰਪਨੀ ਨੇ ਦੇਣਾ ਹੁੰਦਾ ਹੈ।ਬੱਚਿਆਂ ਦੀ ਪੜ੍ਹਾਈ `ਤੇ ਪੈ ਰਹੇ ਬੁਰੇ ਪ੍ਰਭਾਵ ਕਰਕੇ ਹਜ਼ਾਰਾਂ ਦੀ ਗਿਣਤੀ `ਚ ਬੱਚੇ ਤੱਪਦੀ ਧੁੱਪ `ਚ ਸੜਕਾਂ `ਤੇ ਬੈਠਣ ਨੂੰ ਮਜਬੂਰ ਹੋ ਗਏ।ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਸ਼ਨੀਵਾਰ ਨੂੰ ਸੰਗਰੂਰ ਨੈਸ਼ਨਲ ਹਾਈਵੇਅ `ਤੇ  ਉਤਰੇ ਬੱਚਿਆਂ ਨਾਲ ਅਧਿਆਪਕ ਅਤੇ ਉਨਾਂ ਦੇ ਮਾਤਾ-ਪਿਤਾ ਵੀ ਨਜ਼ਰ ਆਏ।ਜਿੰਨਾਂ ਨੇ ਹੱਥਾਂ `ਚ ਤਖਤੀਆਂ ਫੜੀਆਂ ਹੋਈਆਂ ਹਨ।
ਇਸ ਸਮੇਂ ਪ੍ਰੇਸ਼ਾਨ ਵਿਦਿਆਰਥੀਆਂ ਵਿਚੋਂ ਅਮਨਦੀਪ ਕੌਰ ਅਤੇ ਸੁਖਪ੍ਰੀਤ ਕੌਰ ਨੇ ਕਿਹਾ ਕਿ ਕਿਤਾਬਾਂ ਨਾ ਮਿਲਣ ਕਰ ਕੇ ਉਹ ਪੜ੍ਹਾਈ ਕਿਵੇਂ ਕਰਨਗੇ ।ਸਕੂਲ `ਚ ਜੋ ਬਿਜਲੀ ਦਾ ਕੁਨੈਕਸ਼ਨ ਹੈ, ਉਹ ਵੀ ਕੱਟ ਚੁੱਕਾ ਹੈ। ਇਸ ਪੂਰੇ ਮਾਮਲੇ ਨੂੰ ਚੁੱਕਣ ਵਾਲੇ ਸਮਾਜਸੇਵੀ ਪਰਸ਼ੋਤਮ ਸਿੰਘ ਨੇ ਕਿਹਾ ਕਿ ਸਰਕਾਰ ਦਾ ਧਿਆਨ ਇਨ੍ਹਾਂ ਬੱਚਿਆਂ ਦੇ ਵੱਲ ਲਿਜਣਾ ਲਈ, ਉਹ ਸੜਕਾਂ `ਤੇ ਉਤਰੇ ਹਨ।ਜ਼ਿਲੇ `ਚ ਆਦਰਸ਼ ਸਕੂਲਾਂ `ਚ 2200 ਦੇ ਕਰੀਬ ਬੱਚੇ ਹਨ, ਜਿਨ੍ਹਾਂ ਨੂੰ ਨਾ ਤਾਂ ਕਿਤਾਬਾਂ ਮਿਲੀਆਂ ਅਤੇ ਨਾ ਹੀ ਵਰਦੀਆਂ।ਇਸ ਦੇ ਨਾਲ ਹੀ ਅਧਿਆਪਕਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ।ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਕੰਪਨੀ ਐਫ.ਐਸ.ਏ ਇਸ ਨੂੰ ਚਲਾ ਰਹੀ ਹੈ, ਉਸ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਨਾਂ ਦੇ ਬੱਚਿਆਂ ਨੂੰ ਪੜ੍ਹਨ ਦਿੱਤਾ ਜਾਵੇ।ਇਸ ਸਮੇਂ ਬੱਚਿਆਂ ਦੇ ਨਾਲ `ਆਪ` ਨੇਤਾ ਅਮਨ ਅਰੋੜਾ ਵੀ ਨਜ਼ਰ ਆਏ।ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਬੁਰਾ ਕੀ ਹੋਵੇਗਾ ਕਿ ਸਕੂਲਾਂ ਵਿੱਚ ਪੜਣ ਦੀ ਥਾਂ ਬੱਚੇ ਸੜਕਾਂ `ਤੇ ਬੈਠੇ ਹਨ।ਉਨਾਂਕਿਹਾ ਕਿ ਇਹ ਮੁੱਦਾ ਵਿਧਾਨ ਸਭਾ ਅਤੇ ਲੋਕ ਸਭਾ `ਚ ਵੀ ਉਠਾਇਆ ਜਾਵੇਗਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply