Thursday, June 11, 2026

ਸੁਤੰਤਰਤਾ ਦਿਵਸ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

PPN2108201705
ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਵਿਹੜੇ `ਚ  ਸੁਤੰਤਰਤਾ ਦਿਵਸ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਪਿੰਸੀਪਲ ਸ਼੍ਰੀਮਤੀ ਦਪਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ “ਦੇਹੁ ਸ਼ਿਵਾ ਬਰ ਮੋਹਿ ਇਹੈ” ਨਾਲ ਕੀਤੀ ਗਈ। ਇਸ ਤੋਂ ਬਾਅਦ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਸ਼ਬਦ ‘ਧੰਨ ਧੰਨ ਸ਼੍ਰੀ ਵਾਹਿਗੁਰੂ’ ਦਾ ਗਾਇਨ ਕੀਤਾ।ਪ੍ਰੋਗਰਾਮ ਨੂੰ ਸੂਫੀਆਨਾ ਰੰਗਤ ਦਿੰਦੇ ਹੋਏ ਵਿਦਿਆਰਥੀਆਂ ਵੱਲੋਂ ਬੁੱਲੇ ਸ਼ਾਹ ਦੀ ਕਵਾਲੀ ਪੇਸ਼ ਕੀਤੀ ਗਈ।ਇਸ ਤੋਂ ਬਾਅਦ ਪਹਿਲੀ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਰਤ ਦੇ ਮਹਾਨ ਸ਼ਾਸ਼ਤਰੀ ਨਾਚਾਂ ਦੀ ਝਲਕ ਪੇਸ਼ ਕੀਤੀ।ਸੁਤੰਤਰਤਾ ਦਿਵਸ ਨੂੰ ਸਮਰਪਿਤ ਸਵਰਨ ਭਾਰਤ ਦੀ ਝਲਕ ਪੇਸ਼ ਕਰਦਾ ਹੋਇਆ ਇੱਕ ਲਘੂ ਨਾਟਕ ਪੇਸ਼ ਕੀਤਾ ਗਿਆ।ਵਿਦਿਆਰਥੀਆਂ ਨੇ ਐਰੋਬਿਕ ਨਾਚ ਦੁਆਰਾ ਸਰੀਰਿਕ ਤੰਦਰੁਸਤੀ ਦੀ ਮਹੱਤਤਾ ਦਾ ਸੰਦੇਸ਼ ਦਿੱਤਾ।ਆਧੁਨਿਕ ਭਾਰਤ ਵਿੱਚ ਨੋਟਬੰਦੀ, ਚੀਨੀ ਵਸਤੂਆਂ ਦਾ ਪ੍ਰਯੋਗ ਅਤੇ ਵੱਖ-ਵੱਖ ਟੈਕਸਾਂ ਦੀ ਮਾਰ ਝੱਲਦੀ ਆਮ ਜਨਤਾ ਦੇ ਵਿਚਾਰਾਂ ਨੂੰ ਬੜੇ ਹੀ ਮਨਮੋਹਕ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ਸਕੂਲ ਦੇ ਮੈਂਬਰ ਇੰਚਾਰਜ ਰਾਜਮੋਹਿੰਦਰ ਸਿੰਘ ਮਜੀਠੀਆ, ਨਿਰਮਲ ਸਿੰਘ ਤੇ ਗੁਰਿੰਦਰ ਸਿੰਘ ਚਾਵਲਾ ਨੇ ਮੁੱਖ ਮਹਿਮਾਨ ਸੁਖਰਾਜ ਬਹਾਦਰ ਸਿੰਘ ਮਰਹਾਲਾ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਸਾਲ 2016-17 ਦੇ ਵਿੱਦਿਅਕ ਸੈਸ਼ਨ ਵਿੱਚ ਪੜਾਈ ਵਿੱਚ ਪ੍ਰਥਮ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਦੇਸ਼ ਦੇ ਜਿੰਮੇਵਾਰ ਨਾਗਰਿਕ ਬਨਣ ਅਤੇ ਦੇਸ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਪ੍ਰੁੋਗਰਾਮ ਦੀ ਸਮਾਪਤੀ ਪੰਜਾਬ ਦੇ ਪ੍ਰਸਿੱਧ ਲੋਕਨਾਚ ਗਿੱਧੇ ਨਾਲ ਕੀਤੀ ਗਈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply