ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿੰਜਾਈ ਵਿਭਾਗ ਦਫਤਰ ਵਿਖੇ ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਦੇ ਸੱਦੇ `ਤੇ ਅੱਜ
ਅਧਿਆਪਕ ਦਿਵਸ ਸਬੰਧੀ ਅਧਿਆਪਕਾਂ ਦੀ ਜੋਨਲ ਕਨਵੈਨਸ਼ਨ ਕਰ ਕੇ ਯੂਨੀਅਨ ਨੇ ਸਰਕਾਰ ਨੂੰ ਕਿਹਾ ਕਿ ਅਧਿਆਪਕ ਦਿਵਸ ਦੀ ਮਹੱਤਤਾ ਤਾਂ ਹੀ ਬਣਦੀ ਹੈ, ਜੇ ਸਮਾਜ ਵਿੱਚ ਕੰਮ ਕਰਦਾ ਹਰੇਕ ਅਧਿਆਪਕ ਆਰਥਿਕ ਤੇ ਵਿਦਿਅਕ ਮਾਹੌਲ ਪੱਖੋਂ ਪੂਰੀ ਤਰਾਂ ਸੰਤੁਸ਼ਟ ਹੋਵੇ।ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਐਸ.ਐਸ.ਏ/ ਰਮਸਾ ਪ੍ਰੋਜੈਕਟ ਅਧੀਨ ਭਰਤੀ ਕੀਤੇ ਕਈ ਕਿਸਮਾਂ ਦੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕ ਭਾਵੇਂ ਉਹ ਸੋਸਾਇਟੀਆਂ ਜਾਂ ਕੰਪਨੀਆਂ ਅਧੀਨ ਹੀ ਕਿਉਂ ਨਾ ਹੋਣ ਉਹਨਾ ਨੂੰ ਵਿਭਾਗ ਅਧੀਨ ਰੈਗੂਲਰ ਕੀਤਾ ਜਾਵੇ।ਸਾਰੇ ਅਧਿਆਪਕਾਂ `ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।ਛੇਵੇਂ ਪੇਅ-ਕਮਿਸ਼ਨ ਦੀ ਕਾਰਵਾਈ ਮੁਕੰਮਲ ਕਰਕੇ ਪੇਅ-ਸਕੇਲ ਸੋਧੇ ਜਾਣ।ਰੈਸ਼ਨੇਲਾਈਜੇਸ਼ਨ 2011 ਦੀ ਨੀਤੀ ਅਨੁਸਾਰ ਕੀਤੀ ਜਾਵੇ।ਹਰੇਕ ਵਿਭਾਗੀ ਡੀ.ਡੀ.ਓ ਨੂੰ ਦਿੱਤੀਆਂ ਵਿੱਤੀ ਤੇ ਹੋਰ ਪਾਵਰਾਂ ਜਾਰੀ ਰੱਖੀਆਂ ਜਾਣ।ਹੈਡਮਾਸਟਰ, ਬਲਾਕ ਸਿਖਿਆ ਅਫਸਰ ਤੇ ਪਿੰ੍ਸੀਪਲ ਸਮੇਤ ਬਣਦੀਆਂ ਸਾਰੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ।ਡੀ.ਏ.ਦੀ ਕਿਸ਼ਤ ਜਾਰੀ ਕੀਤੀ ਜਾਵੇ।
ਇਸ ਜੋਨਲ ਕਨਵੈਨਸ਼ਨ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਬਲਕਾਰ ਵਲਟੋਹਾ, ਡਿਪਟੀ ਜਨ: ਸਕੱਤਰ ਕੇਵਲ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ `ਚ ਕੰਮ ਕਰਦੇ ਅਧਿਆਪਕਾਂ ਦੀ ਆਰਥਿਕ ਲੁੱਟ ਤਾਂ ਪਹਿਲਾਂ ਹੀ ਹੁੰਦੀ ਸੀ।ਹੁਣ ਸਰਕਾਰੀ ਸਕੂਲਾਂ ਚ ਵੀ ਉਹੋ ਕੁੱਝ ਹੋ ਰਿਹਾ ਹੈ।ਅੱਜ ਸਾਰੀ ਸਿਖਿਆ ਵਪਾਰ ਦੀ ਵਸਤੂ ਬਣਾ ਦਿੱਤੀ ਗਈ ਹੈ।ਪੰਜਾਬ ਦੇ ਮੁੱਖ ਮੰਤਰੀ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਵਾਅਦੇ ਤੋਂ ਭੱਜ ਰਹੇ ਹਨ।ਪ੍ਰਾਇਮਰੀ ਤੇ ਮਿਡਲ ਸਕੂਲਾਂ ਚ ਕੋਈ ਦਰਜਾ ਚਾਰ ਕਰਮਚਾਰੀ ਤੇ ਕੰਪਿਊਟਰ ਉਪਰੇਟਰ ਨਾਂ ਹੋਣ ਕਾਰਨ ਸਥਿਤੀ ਹਾਸੋਹੀਣੀ ਬਣੀ ਰਹਿੰਦੀ ਹੈ।ਸਰਕਾਰੀ ਸਕੂਲਾਂ ਅਤਿ ਗਰੀਬ ਤੇ ਪੱਛੜੇ ਪਰਿਵਾਰਾਂ ਦੇ ਬਚਿਆਂ ਦੀ ਸਥਿਤੀ ਨੂੰ ਸਮਝਣ ਦੀ ਬਜਾਏ ਹਰ ਗੱਲ ਦੇ ਦੋਸ਼ੀ ਬਣਾਇਆ ਜਾ ਰਿਹਾ ਹੈ।ਇਸ ਕਰਕੇ ਅਧਿਆਪਕ ਦਿਵਸ ਤੋਂ ਪਹਿਲਾਂ ਅੱਜ ਯੂਨੀਅਨ ਵਲੋਂ ਚਾਰ ਜ਼ੋਨਲ ਕਨਵੈਨਸ਼ਨਾਂ ਰਾਹੀਂ ਸਰਕਾਰ ਦੇ ਬੋਲੇ ਕੰਨਾ ਨੂੰ ਸੁਣਾਇਆ ਜਾ ਰਿਹਾ ਹੈ।ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਕਿ 8 ਸਤੰਬਰ ਦੇ ਪ.ਸ.ਸ.ਫ ਵਲੋਂ ਕੀਤੇ ਜਾ ਰਹੇ ਅਰਥੀ ਫੂਕ ਮੁਜਾਹਰਿਆਂ ਵਿਚ ਸ਼ਾਮਲ ਹੋਵਾਂਗੇ।
ਇਸ ਮੌਕੇ ਮੀਤ ਪ੍ਰਧਾਨ ਹਰਦੇਵ ਭਕਨਾ ਤੇ ਮਾਝਾ ਜ਼ੋਨ ਦੇ ਜਿਲਿਆਂ ਦੇ ਆਗੂ ਕਾਰਜ ਕੈਰੋਂ, ਲਵਲੀਨਪਾਲ, ਨਰਿੰਦਰ ਨੂਰ, ਮਲਕੀਤ ਕਦਗਿਲ, ਕਰਮਜੀਤ ਕੌਰ, ਸਵਰਨ ਕੌਰ ਤੇ ਵਰਿੰਦਰ ਵੋਹਰਾ ਆਈ ਆਰ.ਈ.ਟੀ, ਪਰਮਿੰਦਰ ਸਿੰਘ ਕੰਪਿਊਟਰ ਟੀਚਰ, ਕਰਮਜੀਤ ਸਿੰਘ, ਦਿਲਬਾਗ ਸਿੰਘ ਊਧਮ ਸਿਘ, ਜਗਜੀਤ ਬੇਦੀ, ਕੁਲਦੀਪ ਕੁਮਾਰ, ਸਤਿਆਪਾਲ ਗੁਪਤਾ, ਜਸਵੰਤ ਰਾਏ ਛੇਹਰਟਾ ਤੇ ਮਨਜੀਤ ਵਿਰਕ, ਊਧਮ ਸਿੰਘਮ ਪ੍ਰਿਤਪਾਲ ਝਬਾਲ, ਜੋਗਿੰਦਰ ਸਿੰਘ ਤੇ ਮੁਖਤਾਰ ਨਾਰਲੀ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media