ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਰਣਜੀਤ ਐਵਨਿਊ ਸਥਿਤ ਜੀਵਨ ਬੀਮਾ ਨਿਗਮ ਦੀ ਬਰਾਂਚ ਨੰਬਰ 3 ਵਿਖੇ ਏਜੰਟ
ਦਿਵਸ ਮਨਾਇਆ, ਜਿਸ ਵਿੱਚ ਬਰਾਂਚ ਦੇ ਸਾਰੇ ਏਜੰਟ ਸ਼ਾਮਲ ਹੋਏ।ਇਸ ਮੌਕੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਬਰਾਂਚ ਮੈਨੇਜਰ ਵਨੀਤ ਮਲਿਕ ਬਤੌਰ ਮੁੱਖ ਮਹਿਮਾਨ ਅਤੇ ਸਹਾਇਕ ਮੈਨੇਜਰ ਰਛਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਜਿੰਨਾਂ ਦਾ ਐਲ.ਆਈ.ਸੀ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸ਼ਰਮਾ, ਸੈਕਟਰੀ ਜਸਪਿੰਦਰ ਸਿੰਘ, ਜਾਇੰਟ ਸੈਕਟਰੀ ਰਵਿੰਦਰ ਕੁਮਾਰ ਤੇ ਵਰਿੰਦਰ ਕੁਮਾਰ, ਆਰਗੇਨਾਈਜਿੰਗ ਸੈਕਟਰੀ ਪ੍ਰਸ਼ਾਂਤ ਭਾਟੀਆ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਸਮਾਗਮ ਦੌਰਾਨ ਬਰਾਂਚ ਦੇ ਦੋ ਸੀਨੀਅਰ ਏਜੰਟਾਂ ਐਮ.ਐਲ ਮਹਿਰਾ ਅਤੇ ਟੀ.ਆਰ ਗੁਪਤਾ ਨੂੰ ਬਿਹਤਰ ਕਾਰਗੁਜ਼ਾਰੀ ਲਈ ਯਾਦਗਾਰੀ ਚਿੰਨ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਬੋਲਦਿਆਂ ਮੈਨੇਜਰ ਵਨੀਤ ਮਲਿਕ ਨੇ ਬਰਾਂਚ ਦੇ ਸਮੂਹ ਏਜੰਟਾਂ ਵਲੋਂ ਲਗਨ ਤੇ ਮਿਹਨਤ ਨਾਲ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਅੱਜ ਏਜੰਟ ਦਿਵਸ `ਤੇ ਸਮੂਹ ਏਜੰਟਾਂ ਨੇ ਮਿਲ ਕੇ 60 ਨਵੀਆਂ ਪਾਲਸੀਆਂ ਜਮਾਂ ਕਰਵਾ ਕੇ 50 ਲੱਖ ਦਾ ਪ੍ਰੀਮੀਅਮ ਜਮਾਂ ਕਰਵਾਇਆ ਹੈ, ਜੋ ਇੱਕ ਦਿਨ ਰਿਕਾਰਡ ਹੈ।ਨਵੀਆਂ ਪਾਲਸੀਆਂ ਜਮਾਂ ਕਰਵਾਉਣ ਵਾਲੇ ਏਜੰਟਾਂ ਨੂੰ ਨਕਦ ਇਨਾਮ ਵੀ ਦਿੱਤੇ ਗਏ।ਇਸ ਮੌਕੇ ਡਿਵੈਲਪਮੈਂਟ ਅਫਸਰ ਪੰਕਜ ਮਹਾਜਨ, ਟੀ.ਪੀ.ਐਸ ਅਰੋੜਾ, ਸੁਨੀਲ ਭਾਟੀਆ, ਰਜਿੰਦਰ ਕੁਮਾਰ, ਅਰਵਿੰਦ ਸ਼ਰਮਾ, ਰਾਕੇਸ਼ ਮਿਸ਼ਰਾ, ਪਰਮਿੰਦਰ ਸਿੰਘ ਨਾਗੀ, ਸੰਦੀਪ ਗੁਲਾਟੀ, ਲਵਦੀਪ ਸ਼ਰਮਾ, ਨਵਲ ਵਾਹੀ ਤੋਂ ਇਲਾਵਾ ਰਾਜਨ ਭਾਟੀਆ, ਪ੍ਰਦੀਪ ਸਿੰਘ, ਰੰਜ਼ਨ ਸ਼ਰਮਾ, ਇੰਦਰਜੀਤ ਨੰਦਾ, ਗਗਨ ਅਤੇ ਜਸਬੀਰ ਸਿੰਘ ਸੱਗੂ ਆਦਿ ਏਜੰਟ ਵੀ ਮੌਜੂਦ ਰਹੇੇ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media