ਧੂਰੀ, 4 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੀ 31 ਅਗਸਤ ਨੂੰ ਲਾਪਤਾ ਹੋਏ 10 ਸਾਲਾ ਬੱਚੇ ਰੋਹਿਤ ਕੁਮਾਰ ਦੀ ਲਾਸ਼ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਰਾਜਵੰਤ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 17 ਦੇ ਰਹਿਣ ਵਾਲੇ ਰੋਹਿਤ ਕੁਮਾਰ ਦੀ ਲਾਸ਼ ਨੂੰ ਧੂਰੀ-ਸੰਗਰੂਰ ਦੇ ਵਿਚਕਾਰ ਸਥਿਤ ਪਿੰਡ ਗੁਰਦਾਸਪੁਰਾ ਤੋਂ ਲੰਘਦੇ ਰਜਬਾਹੇ ਵਿਚੋਂ ਬਰਾਮਦ ਕੀਤਾ ਗਿਆ।ਮ੍ਰਿਤਕ ਰੋਹਿਤ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤੀ ਗਈ ਹੈ ਅਤੇ ਉਸ ਦੇ ਅਗਵਾ ਹੋਣ ਸਬੰਧੀ ਰਿਪੋਰਟ ਥਾਣਾ ਸਿਟੀ ਧੂਰੀ ਵਿਖੇ ਪਹਿਲਾਂ ਹੀ ਦਰਜ ਹੋਣ ਕਾਰਨ ਇਹ ਮਾਮਲਾ ਨੂੰ ਧੂਰੀ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਗਿਆ ਹੈ।ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਮੁਖੀ ਗੁਰਮੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਰੋਹਿਤ ਦੀ ਮੌਤ ਨਹਿਰ `ਚ ਡੁੱਬਣ ਕਾਰਨ ਹੋਈ ਹੈ ਜਾਂ ਫੇਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ, ਇਸ ਸਬੰਧੀ ਅਜੇ ਕੁੱਝ ਵੀ ਪਤਾ ਨਹੀਂ ਲੱਗਾ।ਮ੍ਰਿਤਕ ਦੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਸਪੱਸ਼ਟ ਕੀਤਾ ਜਾ ਸਕੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media