ਧੂਰੀ, 4 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) ਰੋਟਰੀ ਕਲੱਬ ਧੂਰੀ ਵੱਲੋਂ ਵਿਦਿਆਰਥੀ ਭਲਾਈ ਦੇ ਉਦੇਸ਼ ਨਾਲ ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਨੂੰ
ਪੰਜ ਸਿਲਾਈ ਮਸ਼ੀਨਾਂ ਅਤੇ ਦਰੀਆਂ ਦਾਨ ਵੱਜੋਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਟਰੀ ਕਲੱਬ ਧੂਰੀ ਦੇ ਪ੍ਰਧਾਨ ਸੀ. ਐਸ ਮੁਸਾਫਿਰ ਨੇ ਦੱਸਿਆ ਕਿ ਕਲੱਬ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਰਮਗਰਮੀਆਂ ਤਹਿਤ ਕਾਲਜ ਨੂੰ ਇਹ ਸਮਾਨ ਭੇਂਟ ਕੀਤਾ ਗਿਆ ਹੈ, ਤਾਂ ਜੋ ਇਲਾਕੇ ਦੇ ਵਿਦਿਆਰਥੀ ਇਸ ਦਾ ਵਧ ‘ਤੋਂ ਵੱਧ ਲਾਭ ਉਠਾ ਸਕਣ।ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਕਲੱਬ ਵਲੋਂ ਕਾਲਜ ਨੂੰ ਹਰਿਆ-ਭਰਿਆ ਬਣਾਉਣ ਹਿਤ ਹੋਰ ਵੀ ਯੋਗਦਾਨ ਪਾਇਆ ਜਾਵੇਗਾ। ਇਸ ‘ਤੋਂ ਇਲਾਵਾ ਵੀ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਏਗਾ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਰੋਟਰੀ ਕਲਬ ਧੂਰੀ ਦੀ ਸਮੂਹ ਕਾਰਜਕਾਰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵਲੋਂ ਦਾਨ ਕੀਤੇ ਗਏ ਸਮਾਨ ਦੀ ਕਾਲਜ ਨੂੰ ਸਖਤ ਲੋੜ੍ਹ ਸੀ। ਉਹਨਾਂ ਦੱਸਿਆ ਕਿ ਵਿਦਿਆਰਥੀ ਨੂੰ ਕਿੱਤਾਮੁਖੀ ਸਿੱਖਿਆ ਦੇਣ ਦੇ ਉਦੇਸ਼ ਨਾਲ ਕਾਲਜ ਵਿਚ ਇਸੇ ਸੈਸ਼ਨ ‘ਤੋਂ ਫੈਸ਼ਨ ਡਿਜ਼ਾਇਨਿੰਗ ਵਿਸ਼ਾ ਸ਼ੁਰੂ ਕੀਤਾ ਗਿਆ ਸੀ।ਫੈਸ਼ਨ ਡਿਜ਼ਾਇਨਿੰਗ ਵਿਸ਼ੇ ਦੀ ਪ੍ਰੈਕਟੀਕਲ ਲੈਬ ਵਿਚ ਵਿਦਿਆਰਥੀਆਂ ਨੂੰ ਇਹਨਾਂ ਸਿਲਾਈ ਮਸ਼ੀਨਾਂ ਦਾ ਭਰਪੁਰ ਲਾਹਾ ਮਿਲੇਗਾ।ਇਸ ਮੌਕੇ ਰੋਟਰੀ ਕਲੱਬ ਦੇ ਪ੍ਰਮੁੱਖ ਅਹੁਦੇਦਾਰ ਐਡਵੋਕੇਟ ਬਲਜੀਤ ਸਿੰਘ ਸਿੱਧੂ, ਮਦਨ ਲਾਲ ਸ਼ਰਮਾ, ਹੁਕਮ ਚੰਦ ਸਿੰਗਲਾ, ਸੱਤਪਾਲ, ਪ੍ਰਸ਼ੋਤਮ ਕਾਂਸਲ, ਰਮੇਸ਼ ਗੋਇਲ, ਰਵੀ ਕਾਂਸਲ, ਗਿਰਧਾਰੀ ਲਾਲ, ਡਾ: ਰਮੇਸ਼ ਅਤੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media