ਧੂਰੀ, 5 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ।ਮੈਡਮ ਅਮਰਦੀਪ ਕੌਰ ਨੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਅਤੇ ਇਸ ਦੀ ਸ਼ੁਰੂਆਤ ਵਾਰੇ ਜਾਣਕਾਰੀ ਦਿੱਤੀ।ਇਸ ਮੌਕੇ ਸਕੂਲ ਸਟਾਫ ਵਿੱਚ ਛੋਟੇ-ਛੋਟੇ ਕਈ ਮੁਕਾਬਲੇ ਕਰਵਾਏ ਗਏ।ਅਧਿਆਪਕਾਂ ਦੀਆਂ ਦੌੜਾਂ ਅਤੇ ਹੈਂਡਬਾਲ ਦਾ ਮੁਕਾਬਲਾ ਵਿਦਿਆਰਥੀਆਂ ਵਿੱਚ ਖਿੱਚ ਦਾ ਕੇਂਦਰ ਬਣਿਆ ਰਿਹਾ।ਇਸ ਮੌਕੇ ਪ੍ਰਿੰਸੀਪਲ ਲਾਭ ਸਿੰਘ ਦੀ ਯੋਗ ਅਗੁਵਾਈ ਵਿੱਚ ਸਕੂਲ ਦੀ ਹਰਿਆਲੀ ਵਿੱਚ ਵਾਧਾ ਕਰਦੇ ਹੋਏ ਸਮੂਹ ਸਟਾਫ ਨੇ ਪੌਦੇ ਲਗਾ ਕੇ ਅਨੌਖੀ ਮਿਸਾਲ ਪੇਸ਼ ਕੀਤੀ।ਜ਼ਿਕਰਯੋਗ ਹੈ ਕਿ ਪੀਪਲ ਦੇ ਬੂਟੇ ਅਤੇ ਨਿਮ ਦੇ ਬੂਟੇ ਲਗਾਏ ਗਏ, ਜੋ ਕਿ ਲੰਮਾਂ ਸਮਾਂ ਜੀਵਤ ਰਹਿ ਸਕਦੇ ਹਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media