Saturday, September 26, 2026

ਅਧਿਆਪਕ ਦਿਵਸ ਤੇ ਕਵਿਤਾ ਮੁਕਾਬਲੇ ਕਰਵਾਏ

ਧੂਰੀ, 5 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸਕੈਡਰੀ ਸਕੂਲ ਘਨੌਰੀ ਕਲਾਂ ਵਿਖੇ ਪਿ੍ਰੰਸੀਪਲ ਸੁਰਿੰਦਰ ਕੌਰ ਦੀ ਅਗੁਵਾਈ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ।ਵਿਦਿਆਰਥੀਆਂ ਵੱਲੋ ਅਧਿਆਪਕਾਂ ਦੇ ਸਬੰਧ ਵਿੱਚ ਭਾਸ਼ਣ, ਕਵਿਤਾਵਾਂ ਤੇ ਗੀਤ ਆਦਿ ਪੇਸ਼ ਕੀਤੇ ਗਏ।ਅਧਿਆਪਕਾਂ ਵਿੱਚੋਂ ਦਿਲਪ੍ਰੀਤ ਸਿੰਘ, ਮੈਡਮ ਨਵਦੀਪ, ਸਵੀਤਾ ਰਾਣੀ, ਸੰਗੀਤਾ ਰਾਣੀ, ਰਜਿੰਦਰ ਕੌਰ ਅਤੇ ਹਰਿੰਦਰ ਸਿੰਘ ਨੇ ਇਸ ਦਿਨ ਦੀ ਮਹੱੱਤਤਾ ਬਾਰੇ ਦੱਸਿਆ।ਮਨੋਜ ਕੁਮਾਰ ਨੇ ਡਾ. ਸ਼ਰਵਪੱਲੀ ਰਾਧਾ ਕ੍ਰਿਸਨ ਦੇ ਜੀਵਨ ਤੇ ਵਿਸਥਾਰਪੂਰਬਕ ਚਾਨਣਾ ਪਾਇਆ ਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ। ਅੰਤ ਵਿੱਚ ਪਿ੍ਰੰਸੀਪਲ ਸੁਰਿੰਦਰ ਕੌਰ ਵੱਲੋ ਸਮੁੱਚੇ ਸਟਾਫ ਨੂੰ ਅਧਿਆਪਕ ਦਿਵਸ `ਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply