Sunday, March 22, 2026

ਨਗਰ ਨਿਗਮ ਹਾਊਸ ਦੀ ਆਖਰੀ ਮੀਟਿੰਗ ਵਿੱਚ 21 `ਚੋਂ 20 ਮਤੇ ਪਾਸ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਜਨਰਲ ਹਾਊਸ ਦੀ ਆਖਰੀ ਮੀਟਿੰਗ ਸਥਾਨਕ ਗੁਰੂ ਨਾਨਕ ਭਵਨ ਵਿਖੇ ਮੇਅਰ ਬਖਸ਼਼ੀ ਰਾਮ Hall Gateਅਰੋੜਾ, ਕਮਿਸ਼ਨਰ ਅਮਿਤ ਕੁਮਾਰ ਅਤੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪੇਸ਼ ਕੀਤੇ ਗਏ 21 ਮਤਿਆਂ ਵਿੱਚੋਂ 20 ਪਾਸ ਕਰ ਦਿੱਤੇ ਗਏ। ਅਕਾਲੀ-ਭਾਜਪਾ ਕੌਂਸਲਰ ਅਤੇ ਮੇਅਰ ਬਖਸ਼ੀ ਰਾਮ ਅਰੋੜਾ ਸ਼ਹਿਰ ਦੀ ਡਿਵੈਲਪਮੈਂਟ ਲਈ ਕਰੋੜਾਂ ਦੇ ਫੰਡ ਰਿਲੀਜ਼ ਕਰਨ ਤੇ ਪਿਛਲੀ ਸਰਕਾਰ ਦੀ ਤਰੀਫ ਕਰਦੇ ਦੇਖੇ ਗਏ, ਜਦਕਿ ਵਿਰੋਧੀ ਕੌਂਸਲਰਾਂ ਕਾਂਗਰਸ ਕਮਿਊਨਿਸਟ ਪਾਰਟੀ ਆਫ ਇੰਡੀਆ ਅਤੇ ਅਜ਼ਾਦ ਨੇ ਉਨ੍ਹਾਂ ਦਾ ਕੋਈ ਵਿਰੋਧ ਨਾ ਕੀਤਾ ਅਤੇ ਹਾਊਸ ਵਿੱਚ ਸ਼ਾਂਤੀ ਨਜ਼ਰ ਆਈ।ਮੇਅਰ ਬਖਸ਼ੀ ਰਾਮ ਅਰੋੜਾ ਨੇ ਪਹਿਲੇ 12 ਮਤਿਆਂ ਬਾਰੇ ਜਾਣਕਾਰੀ ਦਿੱਤੀ, ਜਿੰਨ੍ਹਾਂ ਦਾ ਕੋਈ ਵੀ ਵਿਰੋਧ ਨਾ ਹੋਇਆ, ਪ੍ਰੰਤੂ 12ਵੇਂ ਮਤੇ ਦੌਰਾਨ ਕੌਂਸਲਰ ਸਰਵਜੀਤ ਲਾਟੀ ਨੇ ਕਿਹਾ ਕਿ ਵਾਰਡ ਨੰ: 57 ਬਾਰੇ ਉਸ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਹੋਇਆ।ਇਹ ਮਤਾ ਇਸਲਾਮਾਬਾਦ ਚੌਂਕ ਦਾ ਨਾਮ ਬਦਲਣ ਬਾਰੇ ਸੀ, ਜਿਸ ਨੂੰ ਅੱਗੇ ਪਾ ਦਿੱਤਾ ਗਿਆ ਹੈ।
ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ ਨੇ ਬਹਿਸ ਦੌਰਾਨ ਮੇਅਰ ਨੂੰ ਪੁੱਛਿਆ ਕਿ ਸਾਰੇ ਮਤੇ ਪਾਸ ਕਰ ਦਿਓ, ਕਿਸੇ ਨਾਲ ਕੋਈ ਵਿਚਾਰ ਕਰਨ ਦੀ ਲੋੜ ਨਹੀਂ ਤਦ ਬਖਸ਼ੀ ਰਾਮ ਅਰੋੜਾ ਨੇ ਕਿਹਾ ਕਿ ਸਾਰੇ ਮਤੇ ਪਾਸ ਹਨ ਅਤੇ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਹੱਥ ਖੜੇ ਕਰਕੇ ਦੱਸ ਸਕਦਾ ਹੈ, ਜਿਸ ਨੂੰ ਸੁਣਿਆ ਜਾਵੇਗਾ, ਪਰ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ।
ਇਸ ਉਪਰੰਤ ਮੇਅਰ ਨੇ ਹਾਊਸ ਵਿੱਚ ਬੋਲਣ ਲਈ ਕੌਂਸਲਰਾਂ ਪਾਸੋਂ ਸਲਿੱਪਾਂ ਮੰਗੀਆਂ, ਜਿਸ ਦੌਰਾਨ ਹਾਊਸ ਵਿੱਚ ਹੁੰਦੇ ਸ਼ੋਰ-ਸ਼ਰਾਬੇ ਤੋਂ ਮੇਅਰ ਖਫਾ ਵੀ ਹੋਏ।ਹਾਊਸ ਵਿੱਚ ਜੋ ਮਤੇ ਪਾਸ ਹੋਏ, ਉਨ੍ਹਾਂ ਵਿੱਚ ਕੱਢੇ ਗਏ 150 ਮੁਲਾਜ਼ਮਾਂ ਨੂੰ ਕਾਰਪੋਰੇਸ਼ਨ ਦਫਤਰ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ ਗਈ, ਜੇਕਰ ਉਹ ਪਿਛਲੀ ਕੀਤੀ ਸਰਵਿਸ ਦਾ ਕੋਈ ਕਲੇਮ ਨਹੀਂ ਮੰਗਦੇ। ਜ਼ਦਕਿ ‘ਆਪ` ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਨੇ ਮੁਲਾਜ਼ਮਾਂ ਨੂੰ ਸਰਵਿਸ ਦਾ ਕਲੇਮ ਦੇਣ ਦੀ ਹਮਾਇਤ ਕੀਤੀ।ਤਿੰਨ ਮੁਲਾਜ਼ਮਾਂ ਵੱਲੋਂ ਦਿੱਤੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਨੂੰ ਮਨਜ਼ੂਰੀ ਦਿੱਤੀ।ਵਾਟਰ ਸਪਲਾਈ ਸੀਵਰੇਜ਼ ਦੀਆਂ ਸਹੂਲਤਾਂ ਦੀਆਂ ਸਕੀਮਾਂ ਪਾਸ ਕੀਤੀਆਂ ਗਈਆਂ। ਚੌਥੇ ਮਤੇ `ਚ ਸ੍ਰੀ ਦਰਬਾਰ ਸਾਹਿਬ ਨੇੜੇ ਸਫਾਈ ਲਈ ਸਮਾਰਟ ਬਿਨ ਅਤੇ ਬਾਇਓ ਕੰਪੈਕਟਰਜ਼ ਲਗਾਉਣ ਦੀ ਮਨਜੂਰੀ ਦਿੱਤੀ।ਅਗਲੇ ਮਤੇ `ਚ ਹਾਊਸ ਦੀ ਮਨਜ਼ੂਰੀ ਨਾਲ ਇੱਕ ਫਾਇਰਮੈਨ ਨੂੰ ਲੀਡਿੰਗ ਫਾਇਰਮੈਨ ਪ੍ਰਮੋਟ ਕੀਤਾ ਗਿਆ। ਹਾਊਸ ਨੇ ਰੇਲਵੇ ਓਵਰਬਰਿਜ਼ ਤਰਨ ਤਾਰਨ ਰੋਡ ਲਈ ਸੀਵਰ ਤੇ ਵਾਟਰ ਸਪਲਾਈ ਦੀਆਂ ਪਾਈਪ ਲਾਈਨਾਂ ਬਦਲਣ ਦੀ ਮਨਜ਼ੂਰੀ ਦਿੱਤੀ, ਮੁਲਾਜ਼ਮਾਂ ਦੀ ਘਾਟ ਕਰਕੇ ਪੁਰਾਣੇ ਸ਼ਹਿਰ ਦੇ ਟਿਊਬਵੈਲ ਚਲਾਉਣ ਲਈ ਕੰਮ ਠੇਕੇ ਤੇ ਦੇਣ ਨੂੰ ਮਨਜ਼ੂਰੀ ਦਿੱਤੀ ਗਈ।ਸ਼ਹਿਰ ਵਿੱਚ ਡੰਗਰ ਰੱਖਣ ਦਾ ਜੁਰਮਾਨਾ ਵਧਾਉਣ ਅਤੇ ਸਕਾਂ `ਤੇ ਸੂਰਾਂ ਦੇ ਆਉਣ `ਤੇ ਐਫ.ਆਈ.ਆਰ. ਦਰਜ਼ ਕਰਵਾਉਣ ਦੀ ਸਿਫਾਰਸ਼ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਨੇੜੇ ਮਿੱਠੇ ਪਾਣੀ ਦੀਆਂ ਛਬੀਲਾਂ ਲਈ ਸਟਾਲ ਅਲਾਟ ਕਰਨ ਅਤੇ ਨੈਸ਼ਨਲ ਫੈਮਲੀ ਵੈਲਫੇਅਰ ਪ੍ਰੋਗਰਾਮ ਅਧੀਨ ਘਰਾਂ ਦੇ ਬਾਹਰ ਨੰਬਰ ਪਲੇਟਾਂ ਲਗਾਉਣ ਨੁੰ ਵੀ ਮਨਜ਼ੂਰੀ ਦਿੱਤੀ।ਭਾਜਪਾ ਪ੍ਰਧਾਨ ਦੇ ਕੌਂਸਲਰ ਰਜੇਸ਼ ਹਨੀ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਨਾਮ ਬਦਲ ਕੇ ਪੰਜਾਬ ਅਵਾਸ ਯੋਜਨਾ ਕਰਕੇ ਗਲਤ ਕੰਮ ਕੀਤਾ ਹੈ।
ਸੀ.ਪੀ.ਆਈ ਕੌਂਸਲਰ ਕਾਮਰੇਡ ਰਾਜ ਕੁਮਾਰ ਨੇ ਮੇਅਰ ਕੋਲੋਂ ਮੰਗ ਕੀਤੀ ਕਿ ਕੌਂਸਲਰਾਂ ਦੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਣ। ਉਸ ਨੇ ਕਿਹਾ ਕਿ ਉਸ ਨੂੰ 7 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ, ਜਦਕਿ ਹਾਊਸ ਦੀ ਮਿਆਦ ਖਤਮ ਹੋ ਰਹੀ ਹੈ। ਕਈ ਕੌਂਸਲਰਾਂ ਨੇ ਕਾਰਪੋਰੇਸ਼ਨ ਕੋਲੋਂ ਟੈਕਸਾਂ ਵਿੱਚ ਛੋਟ ਤੋਂ ਇਲਾਵਾ ਫਰੀ ਪਾਣੀ ਤੇ ਸੀਵਰੇਜ਼ ਸਪਲਾਈ ਦੀ ਮੰਗ ਕੀਤੀ। ਰਕੇਸ਼ ਕਮਾਰ ਵੈਦ ਦੀ ਮੰਗ ਤੇ ਇੱਕ ਦਿਹਾੜੀਦਾਰ ਮੁਲਾਜ਼ਮ ਨੂੰ ਮੈਡੀਕਲ ਬਿੱਲ ਅਤੇ 50 ਹਜ਼ਾਰ ਰੁਪਏ ਦੇਣ ਦੀ ਮਨਜ਼ੂਰੀ ਦਿੱਤੀ ਗਈ, ਜਿਸ ਨੂੰ ਬਿਜ਼ਲੀ ਦਾ ਕਰੰਟ ਲੱਗਾ ਸੀ।ਅਜਿਹਾ ਕਾਰਪੋਰੇਸ਼ਨ ਦੀ ਅਣਗਹਿਲੀ ਕਾਰਨ ਇਨਸ਼ੋਰੈਂਸ ਪੋਲਸੀ ਨਾ ਹੋਣ ਤੇ ਕੀਤਾ ਗਿਆ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply