ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅੰਮ੍ਰਿਤਸਰ ਕਲੱਬ ਵਿਖੇ ਸਥਾਨਕ ਰੋਟਰੀ ਕਲੱਬ ਅੰਮ੍ਰਿਤਸਰ (ਵੈਸਟ) ਵਲੋਂ
ਅਧਿਆਪਕ ਦਿਵਸ ਸਬੰਧੀ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਡਾ: ਕੀਰਤ ਸੰਧੂ ਡਾਇਰੈਕਟਰ ਸਪਰਿੰਗ ਡੇਲ ਸਕੂਲ ਬਤੌਰ ਮੁੱਖ ਮਹਿਮਾਨ ਪੁੱਜੇ, ਜਦਕਿ ਰੋਟੇਰੀਅਨ ਡਾ: ਬੀ.ਐਸ ਗਰੋਵਰ (ਐਮ.ਓ.ਸੀ), ਰੋਟੇਰੀਅਨ ਡਾ: ਨੀਰੂ ਇਸਰ (ਪ੍ਰੈਜੀਡੈਂਟ), ਰੋਟੇਰੀਅਨ ਡਾ: ਜਸਪ੍ਰੀਤ ਸਿੰਘ ਗਰੋਵਰ (ਸਕੱਤਰ), ਰੋਟੇਰੀਅਨ ਡਾ: ਪੀ.ਐਸ ਗਰੋਵਰ ਅਤੇ ਰੋਟੇਰੀਅਨ ਹਰਮਿੰਦਰ ਸਿੰਘ (ਸਾਬਕਾ ਗਵਰਨਰ ਰੋਟਰੀ) ਵੀ ਸਮਾਗਮ ਵਿੱਚ ਮੌਜੂਦ ਰਹੇ।ਸਮਾਗਮ ਦੌਰਾਨ ਡਾ: ਅਮਰਪਾਲੀ ਪ੍ਰਿੰਸੀਪਲ ਸਰਕਾਰੀ ਸੀਨੀ: ਸੈਕੰ: ਸਕੂਲ ਖਾਸਾ ਬਜ਼ਾਰ ਨੂੰ ਉਨ੍ਹਾਂ ਦੀਆਂ ਵਿਦਿਆ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਨਮਾਨਿਤ ਕੀਤਾ ਗਿਆ।ਇਸ ਤੋਂ ਪਹਿਲਾਂ ਵੀ ਡਾ: ਅਮਰਪਾਲੀ ਨੂੰ ਪੰਜਾਬ ਦੇ ਗਵਰਨਰ ਵੱਲੋਂ, ਡੀ.ਈ.ਓ ਅੰਮ੍ਰਿਤਸਰ ਅਤੇ ਰਾਣੀ ਝਾਂਸੀ ਸੁਸਾਇਟੀ ਵਲੋਂ ਵੀ ਸਨਮਾਨ ਪ੍ਰਾਪਤ ਹੋ ਚੁੱਕਾ ਹੈ।ਮੁੱਖ ਮਹਿਮਾਨ ਡਾ: ਕੀਰਤ ਸੰਧੂ ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਨਿਰਮਾਤਾ ਹੁੰਦੇ ਹਨ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੁੰਦੇ ਹਨ।ਇਸ ਲਈ ਵਰਤਮਾਨ ਸਮੇਂ ਵਿੱਚ ਅਧਿਆਪਕਾਂ ਦੀ ਆਪਣੇ ਵਿਦਿਆਰਥੀਆਂ ਪ੍ਰਤੀ ਜਿੰਮੇਵਾਰੀ ਹੋਰ ਵਧ ਜਾਂਦੀ ਹੈ।ਪ੍ਰੋਗਰਾਮ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਅਤੇ ਰੋਟਰੀ ਕਲੱਬ ਅੰਮ੍ਰਿਤਸਰ (ਵੈਸਟ) ਦੇ ਮੈਂਬਰ ਸਾਹਿਬਾਨ ਹਾਜਰ ਸਨ ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media