Sunday, March 22, 2026

‘ਸੋਈ’ ਗੁਰੂ ਗੋਬਿੰਦ ਸਿੰਘ ਕਾਲਜ ਦੀਆਂ ਸਾਰੀਆਂ ਸੀਟਾਂ `ਤੇ ਕਾਬਜ਼

PPN1209201713ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ ‘ਸੋਈ’ ਦਾ ਦੱਬਦਬਾ ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜਾਂ ਦੀ ਸਟੂਡੈਂਟਸ਼ ਯੂਨੀਅਨ ’ਚ ਇਸ ਵਰ੍ਹੇ ਫਿਰ ਬਰਕਰਾਰ ਰਿਹਾ ਹੈ। ‘ਸੋਈ’ ਦੇ ਆਗੂਆਂ ਨੇ ਗੁਰੂ ਗੋਬਿੰਦ ਸਿੰਘ ਕਾਲਜ ਦੀਆਂ ਸਾਰੀਆਂ 6 ਚੋਂ 6 ਸੀਟਾਂ ’ਤੇ ਫਤਹਿ ਪ੍ਰਾਪਤ ਕਰਕੇ ਜਿਥੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਉਥੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਕਾਲਜ ’ਚ 4 ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ’ਚ 2 ਸੀਟਾਂ ’ਤੇ ‘ਸੋਈ’ ਦੇ ਉਮੀਦਵਾਰ ਜੇਤੂ ਹੋਏ ਹਨ।
ਜੇਤੂ ਆਗੂਆਂ ਨੇ ਪਾਰਟੀ ਦਫ਼ਤਰ ’ਚ ਜਿੱਤ ਉਪਰੰਤ ਆਪਣੀ ਖੁਸ਼ੀ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਯੂਥ ਅਕਾਲੀ ਦਲ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ‘ਸੋਈ’ ਦੇ ਸੂਬਾ ਪ੍ਰਭਾਰੀ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਓਂਕਾਰ ਸਿੰਘ ਰਾਜਾ ਅਤੇ ‘ਸੋਈ’ ਦੇ ਸੂਬਾ ਪ੍ਰਧਾਨ ਗਗਨ ਸਿੰਘ ਛਿਆਸੀ ਨਾਲ ਸਾਂਝੀ ਕੀਤੀ।
ਜੀ.ਕੇ ਨੇ ਵਿਦਿਆਰਥੀ ਆਗੂਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਜਿੱਤ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਦੀ ਜਿੱਤ ਕਰਾਰ ਦਿੱਤਾ।ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ‘ਸੋਈ’ ਦੀ ਟੀਮ ਦੀ ਤਾਰੀਫ਼ ਕਰਦੇ ਹੋਏ ਜੀ.ਕੇ ਨੇ ਅਗਲੇ ਵਰ੍ਹੇ ਡੂਸੂ ਚੋਣਾਂ ਲੜਨ ਲਈ ਵਿਦਿਆਰਥੀ ਆਗੂਆਂ ਨੂੰ ਤਿਆਰੀ ਕਰਨ ਦੀ ਹਦਾਇਤ ਦਿੱਤੀ ਹੈ।ਸਿਰਸਾ ਨੇ ਕਿਹਾ ਕਿ ਨੌਜਵਾਨ ਆਗੂਆਂ ਨੇ ਜੀਅ-ਤੋੜ ਮਿਹਨਤ ਕਰਕੇ ਇਹ ਜਿੱਤ ਪ੍ਰਾਪਤ ਕੀਤੀ ਹੈ। ਜਿੱਤ ਨਾਲ ਪਾਰਟੀ ਦਾ ਆਧਾਰ ਮਜਬੂਤ ਹੋਣ ਦੇ ਨਾਲ ਹੀ ਭਵਿੱਖ ਦੀ ਰਾਹ ਵੀ ਆਸਾਨ ਹੋ ਜਾਂਦੀ ਹੈ।
ਜੇਤੂ ਆਗੂਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਗੁਰੂ ਗੋਬਿੰਦ ਸਿੰਘ ਕਾਲਜ ਪ੍ਰਧਾਨ ਹਰਨਾਮ ਕੌਰ, ਮੀਤ ਪ੍ਰਧਾਨ ਰਬਮੀਤ ਸਿੰਘ, ਜਨਰਲ ਸਕੱਤਰ ਮਨਦੀਪ ਨਾਗਪਾਲ, ਜੁਆਇੰਟ ਸਕੱਤਰ ਦਿਵਜੋਤ ਸਿੰਘ ਸਰਨਾ, ਸੀ.ਸੀ. ਮਨਦੀਪ ਸਿੰਘ ਤੇ ਸੀ.ਸੀ. ਰਮਨੀਕ ਸਿੰਘ, ਸ੍ਰੀ ਗੁਰੂ ਨਾਨਕ ਦੇਵ ਕਾਲਜ-ਪ੍ਰਧਾਨ ਰਾਜਵਰਧਨ ਸਿੰਘ, ਮੀਤ ਪ੍ਰਧਾਨ ਵਿਸ਼ਾਲ ਚੌਹਾਨ, ਜੁਆਇੰਟ ਸਕੱਤਰ ਰੋਹਨ ਵਿੱਜ, ਸੀ.ਸੀ ਸਿਮਰਨ ਖਰਬੰਦਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ-ਮੀਤ ਪ੍ਰਧਾਨ ਕੁਲਵਿੰਦਰ ਕੌਰ ਤੇ ਸਕੱਤਰ ਅਨਮੋਲ ਗੌਰ ਬਣੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply