Sunday, March 22, 2026

ਦਿੱਲੀ ਕਮੇਟੀ ਦੇ ਇੰਜ. ਕਾਲਜ ਨੂੰ ਉੱਤਰੀ ਭਾਰਤ ਦੇ ਸਭ ਤੋਂ ਵਧੀਆ ਵਿਦਿਅਕ ਅਦਾਰੇ ਦਾ ਖਿਤਾਬ

PPN1209201714ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਜੀਨੀਅਰਿੰਗ ਕਾਲਜ ਨੂੰ ਉੱਤਰੀ ਭਾਰਤ ਦੇ ਸਭ ਤੋਂ ਵਧੀਆ ਵਿਦਿਅਕ ਅਦਾਰੇ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ।ਗੁਰੂ ਤੇਗ ਬਹਾਦਰ ਟੈਕਨੌਲਾਜੀ ਇੰਸਟੀਟਿਯੂਟ ਨੂੰ ਇਹ ਸਨਮਾਨ ਵਰਲਡ ਐਜੂਕੇਸ਼ਨ ਐਂਡ ਸੱਕਿਲ ਕੌਨਕਲੇਵ ਦੌਰਾਨ ਸਾਬਕਾ ਕੇਂਦਰੀ ਮੰਤਰੀ ਆਰਿਫ਼ ਮੁਹਮੱਦ ਖਾਨ ਵੱਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਦਿੱਤਾ ਗਿਆ।ਅਦਾਰੇ ਦੇ ਚੇਅਰਮੈਨ ਅਵਤਾਰ ਸਿੰਘ ਹਿਤ ਅਤੇ ਡਾਈਰੈਕਟਰ ਡਾ. ਰੋਮਿੰਦਰ ਕੌਰ ਰੰਧਾਵਾ ਨੇ ਮਾਣਮੱਤੇ ਸਨਮਾਨ ਨੂੰ ਪ੍ਰਾਪਤ ਕੀਤਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਜੀ.ਕੇ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਨੂੰ ਕੌਮਾਂਤਰੀ ਸਕੂਲ ਦਾ ਦਰਜ਼ਾ ਪ੍ਰਾਪਤ ਹੋਣ ਤੋਂ ਬਾਅਦ ਹੁਣ ਇੰਜੀਨੀਅਰਿੰਗ ਅਦਾਰੇ ਨੂੰ ਉੱਤਰੀ ਭਾਰਤ ਦੇ ਸਭ ਤੋਂ ਵੱਧੀਆ ਕਾਲਜ ਵੱਜੋਂ ਚੁਣਿਆ ਜਾਣਾਂ ਕਮੇਟੀ ਲਈ ਮਾਣ ਵਾਲੀ ਗੱਲ ਹੋਣ ਦੇ ਨਾਲ ਹੀ ਕਮੇਟੀ ਦੀ ਸਿਖਿਆ ਨੀਤੀ ਦੇ ਸਹੀ ਰਾਹ ’ਤੇ ਤੁਰਨ ਦਾ ਵੀ ਪ੍ਰਮਾਣ ਹੈ।
ਜੀ.ਕੇ ਨੇ ਦੱਸਿਆ ਕਿ ਉਕਤ ਅਵਾਰਡ ਅਦਾਰੇ ਨੂੰ ਸਮੂਹ ਭਾਰਤ ਦੇ ਇੰਜੀਨੀਅਰਿੰਗ ਕਾਲਜਾਂ ’ਚ ਸਭ ਤੋਂ ਵੱਧੀਆਂ ਰੋਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਵਾਸਤੇ ਵੀ ਦਿੱਤਾ ਗਿਆ ਹੈ ਬੀਤੇ ਦਿਨਾਂ ’ਚ ਵਿਰੋਧੀ ਧਿਰਾਂ ਵੱਲੋਂ ਇਸ ਅਦਾਰੇ ਨੂੰ ਬੰਦ ਕਰਾਉਣ ਲਈ ਘੜੀਆਂ ਗਈਆਂ ਸਾਜਿਸ਼ਾਂ ਨੂੰ ਜਵਾਬ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply