Thursday, March 26, 2026

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਚੇਤਨਾ ਪ੍ਰਤੀਯੋਗਤਾ 1 ਅਕਤੂਬਰ ਨੂੰ

ਬਠਿੰਡਾ, 13 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ Taraksheelਨੂੰ ਸਮਰਪਿਤ 1 ਅਕਤੂਬਰ ਨੂੰ ਚੇਤਨਾ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸੂਬੇ ਦੇ ਚੋਣਵੇਂ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਸਕਣਗੇ।ਇਸ ਆਯੋਜਨ ਲਈ ਸੁਸਾਇਟੀ ਵੱਲੋਂ 5 ਹਜ਼ਾਰ ਕਿਤਾਬਾਂ ਦੇ ਸੈਟ ਜੋ ਕਿ ਸ਼ਹੀਦ ਭਗਤ ਸਿੰਘ ਦੀ ਫਿਲਾਸਫੀ, ਗਿਆਨ ਵਿਗਿਆਨ ਅਤੇ ਆਮ ਜਾਣਕਾਰੀ ਨਾਲ ਸੰਬਧਤ ਹਨ ਤਿਆਰ ਕੀਤੇ ਗਏ ਹਨ ਜੋ ਕਿ 20 ਸਤਬੰਰ ਤੋ ਪਹਿਲਾਂ ਪੇਪਰ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੱਕ ਪਹੁੰਚਾ ਦਿੱਤੇ ਜਾਣਗੇ ਜੋ ਕਿ ਬਿਲੱਕੁਲ ਮੁਫਤ ਹਨ।ਬਠਿੰਡਾ ਇਕਾਈ ਦਾ ਇਹ ਸਮਾਗਮ ਟੀਚਰਜ ਹੋਮ ਵਿਖੇ ਇਕਾਈ ਮੁਖੀ ਰਾਮ ਸਿੰਘ ਨਿਰਮਾਣ ਦੀ ਪ੍ਰਧਾਨਗੀ ਹੇਠ ਹੋਵੇਗਾ ਜਿਸ ਲਈ ਸਮੂਹ ਸਕੂਲਾਂ ਦੇ ਪ੍ਰਬੰਧਕਾਂ ਦੀ ਮੀਟਿੰਗ ‘ਚ ਵਿਚਾਰ ਵਟਾਦਰਾਂ ਨਾਲ ਤੈਅ ਹੋ ਚੁੱਕਾ ਹੈ।ਨਿਰਮਾਣ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੀ ਐਂਟਰੀ ਫੀਸ 50 ਰੁਪਏ ਹੈ ਅਤੇ ਪਹਿਲੀਆਂ 3 ਪੁਜ਼ੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ 200 ਰੁਪਏ, ਕਿਤਾਬ ਸੈਟ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਹਨਾਂ ਕਿਹਾ ਕਿ 27 ਸਤੰਬਰ ਦੇ ਕਿਸਾਨ ਮੇਲੇ ‘ਚ ਵੀ ਤਰਕਸੀਲ ਸੁਸਾਇਟੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਜਾਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply