Friday, March 27, 2026

ਮਾਮਲਾ ਬਰਾੜ ਹੌਂਡਾ ਵਿਖੇ ਹੋਏ ਵਹੀਕਲ ਘਪਲੇ ਦਾ..

ਖਰੀਦਦਾਰਾਂ ਨੇ ਲਾਏ ਮਾਲਕ `ਤੇ ਧਮਕੀਆਂ ਦੇਣ ਦੇ ਦੋਸ਼

PPN1309201705ਬਠਿੰਡਾ, 13 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਤਿੰਨ ਕੋਨੀ ਚੌਕ ਕੋਲ ਬਣੇ ਬਰਾੜ ਹੌਂਡਾ ਡੀਲਰ `ਤੇ ਹੋਏ ਵਹੀਕਲ ਘਪਲੇ ਵਿੱਚ ਹੁਣ ਖਰੀਦਦਾਰਾਂ ਨੇ ਪੈਸੇ ਲੈ ਕੇ ਖਰੀਦੇ ਵਹੀਕਲਾਂ ਦੀ ਆਰ.ਸੀ ਨਾ ਦੇਣ ਅਤੇ ਤੰਗ ਪੇ੍ਰਸ਼ਾਨ ਕਰਨ ਦੇ ਦੋਸ਼ ਲਾਏ ਹਨ। ਪ੍ਰੈਸ ਕਲੱਬ ਵਿਖੇ ਤਰਸੇਮ ਸਿੰਘ ਮੋੜ, ਗੌਰਵ ਮਿੱਤਲ, ਗੋਪਾਲ ਕੋਚਰ, ਪਵਨ ਕੁਮਾਰ, ਨੀਤੀਸ਼ ਕੁਮਾਰ, ਰਾਜੀਵ ਆਦਿ ਨੇ ਦੱਸਿਆ ਕਿ ਜੀ.ਐਸ.ਟੀ ਲਾਗੂ ਹੋਣ ਤੋ ਪਹਿਲਾਂ ਹੌਂਡਾ ਦੇ ਡੀਲਰ ਬਰਾੜ ਹੌਡਾਂ ਵੱਲੋਂ ਨਵੀਆਂ ਐਕਟਿਵਾ ਸਕੂਟਰੀਆਂ ਉਹਨਾਂ ਨੂੰ ਵੇਚੀਆਂ ਗਈਆਂ ਸਨ, ਜਿਸ ਦੀ ਅਦਾਇਗੀ ਉਹਨਾਂ ਵਲੋਂ ਨਗਦ ਮੈਨੇਜਰ ਰਿਸ਼ੀਕਾਂਤ ਉਰਫ ਕ੍ਰਿਸ਼ਨ ਕੁਮਾਰ ਨੂੰ ਕੀਤੀ, ਪਰ ਜਦੋਂ ਦਿੱਤੇ ਸਮੇਂ ਬਾਅਦ ਉਹ ਵਾਹਣ ਦੀਆਂ ਕਾਪੀਆਂ ਲੈਣ ਗਏ ਤਾਂ ਮਾਲਕ ਮਨਿੰਦਰ ਬਰਾੜ ਨੇ ਉਕਤ ਵਿਅਕਤੀਆਂ ਨੂੰ ਬੁਰਾ ਭਲਾ ਕਿਹਾ ਅਤੇ ਮੈਨੇਜਰ ਵੱਲੋਂ ਡੀਲਰ ਨਾਲ ਕੀਤੇ ਵਹੀਕਲ ਘਪਲੇ ਵਿੱਚ ਦਰਜ ਪੁਲਿਸ ਕੇਸ ਵਿੱਚ ਪਾਉਣ ਦੀਆਂ ਧਮਕੀਆਂ ਵੀ ਦਿੱਤੀਆਂ।
ਜਿਕਰਯੋਗ ਹੈ ਕਿ 7 ਸਤੰਬਰ ਨੂੰ ਬਰਾੜ ਹੌਂਡਾ ਵਿਖੇ 18 ਸਕੂਟਰਾਂ ਦੇ ਘਪਲੇ ਵਿੱਚ ਮੈਨੇਜਰ ਰਿਸ਼ੀਕਾਂਤ ਅਤੇ ਹੈਲਪਰ ਲਵਪ੍ਰੀਤ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਹੈ।ਉਕਤ ਖਰੀਦਦਾਰਾਂ ਨੇ ਦੱਸਿਆ ਕਿ ਇਸੇ ਹੀ ਮੈਨੇਜਰ ਤੋ ਉਹਨਾਂ ਵਹੀਕਲ ਦੀ ਖਰੀਦਦਾਰੀ ਕੀਤੀ ਸੀ, ਪਰ ਜਦੋਂ ਬਿੱਲਾਂ ਦੀ ਮੰਗ ਕੀਤੀ ਗਈ ਤਾਂ ਮੈਨੇਜਰ ਵੱਲੋਂ ਜੀ.ਐਸ.ਟੀ ਦਾ ਬਹਾਨਾ ਲਾਇਆ ਗਿਆ ਤੇ ਪੁਲਿਸ ਵਲੋਂ ਵੀ ਉਹਨਾਂ ਨੂੰ ਵਾਹਣ ਜਮਾਂ ਕਰਵਾਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਤਰਸੇਮ ਮੌੜ ਨੇ ਦੋਸ਼ ਲਾਏ ਕਿ ਮਾਲਕ ਮਨਿੰਦਰ ਬਰਾੜ ਨੇ ਉਸ ਨੂੰ ਸ਼ੋੳ ਰੂਮ ਵਿੱਚ ਸ਼ਾਮ ਤੱਕ ਬੰਦੀ ਬਣਾ ਕੇ ਰੱਖਿਆ ਅਤੇ ਪੁਲਿਸ ਰਾਹੀਂ ਉਸਦੀ ਤਲਾਸ਼ੀ ਕਰਵਾਈ ਅਤੇ ਮੋਬਾਇਲ ਅਤੇ ਹੋਰ ਕੀਮਤੀ ਸਮਾਨ ਵੀ ਖੋਹ ਲਿਆ। ਉਕਤ ਵਿਅਕਤੀਆਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਵਹੀਕਲਾਂ ਦੀਆਂ ਕਾਪੀਆਂ ਜਾਰੀ ਕੀਤੀਆਂ ਜਾਣ ਤੇ ਮਾਲਕ ਅਤੇ ਮੈਨੇਜਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਸੰਬਧੀ ਜਦੋਂ ਥਾਣਾ ਕੈਨਾਲ ਕਲੋਨੀ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਫਰਾਰ ਮੈਨੇਜਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply