ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਅੱਜ ਇਥੇ ਭਾਰਤ
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤ ਛੱਡੋ ਅੰਦੋਲਨ ਦੇ 75 ਵਰ੍ਹੇ ਅਤੇ ਅਜਾਦੀ ਦੇ 70 ਵਰ੍ਹਿਆਂ ਨੂੰ ਸਮਰਪਿਤ ਸੰਕਲਪ ਤੇ ਸਿੱਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਇਸ ਪ੍ਰੋਗਰਾਮ ਦਾ ਆਯੋਜਨ ਰੇਡੀਓ ਮਿਰਚੀ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਡੀਨ, ਵਿਦਿਆਰਥੀ ਭਲਾਈ, ਪ੍ਰੋ. ਐਸ.ਐਸ. ਬਹਿਲ ਸਮਾਗਮ ਮੌਕੇ ਮੁੱਖ ਮਹਿਮਾਨ ਸਨ ਅਤੇ ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਨੇ ਮੁੱਖ ਮਹਿਮਾਨਾਂ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਪ੍ਰੋਗਰਾਮ ਦੀ ਸ਼ੁਰੂਆਤ ‘ਦੇਹ ਸ਼ਿਵਾ ਬਰ ਮੋਹਿ ਇਹੈ’ ਸ਼ਬਦ ਨਾਲ ਕੀਤੀ ਗਈ।ਇਸ ਤੋਂ ਇਲਾਵਾ ਸਵਾਸਤਿਕ ਰੌਕ ਬੈਂਡ ਆਪਣੇ ਵਿਸ਼ੇਸ਼ ਵਾਦਨ ਜ਼ਰੀਏ ਦੇਸ਼ ਭਗਤੀ ਦਾ ਸੰਗੀਤ ਪੇਸ਼ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਵੀ ਦੇਸ਼ ਭਗਤੀ ਦੇ ਵਿਸ਼ੇਸ਼ ਗੀਤ ਗਾਏ ਗਏ।ਨਵੇਂ ਭਾਰਤ ਦੇ ਸੰਕਲਪ ਵਿਸ਼ੇ ‘ਤੇ ਸਮੂਹ ਵਿਦਿਆਰਥੀਆਂ ਨੂੰ ਇਕ ਸਹੁੰ ਚੁੱਕ ਸੈਸ਼ਨ ਵਿਚ ਨਵੇਂ ਭਾਰਤ ਦੇ ਨਿਰਮਾਣ ਸਬੰਧੀ ਸੰਕਲਪ ਦਿਵਾਇਆ ਗਿਆ।ਇਸ ਵਿਚ ਗਰੀਬੀ, ਭ੍ਰਿਸ਼ਟਾਚਾਰ, ਅੱਤਵਾਦ, ਸੰਪਰਦਾਵਾਦ, ਜਾਤੀਵਾਦ ਮੁਕਤ ਭਾਰਤ ਨਿਰਮਾਣ ਤੋਂ ਇਲਾਵਾ ਸਵੱਛ ਭਾਰਤ ਦਾ ਵੀ ਸੰਕਲਪ ਲਿਆ ਗਿਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media