Friday, March 27, 2026

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ

ਜੰਡਿਆਲਾ ਗੁਰੂ, 13 ਸਤੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਦੋ ਹੋਣਹਾਰ ਅਧਿਆਪਕਾਂ ਨੇ PPN1309201715ਬੇਸਟ ਟੀਚਰ ਐਵਾਰਡ ਹਾਸਿਲ ਕੀਤੇ।ਸਭ ਤੋਂ ਪਹਿਲਾਂ ਸ਼੍ਰੀਮਤੀ ਮੀਨਾਕਸ਼ੀ ਕਟਾਰਿਆਨੂੰ ਸੀ.ਬੀ.ਐਸ.ਈ ਸਹੋਦਿਆ ਸਕੂਲ ਵੱਲੋਂ “ਸਰਵਉੱਤਮਅਧਿਆਪਕ ਪੁਰਸਕਾਰ” (ਬੈਸਟ ਟੀਚਰ ਐਵਾਰਡ) ਦੇ ਕੇਸਨਮਾਨਿਤ ਕੀਤਾ, ਜਿੰਨ੍ਹਾਂ ਦੀ ਕਰੜੀ ਮਿਹਨਤ ਅਤੇ ਲਗਨ ਨੇ ਉਨ੍ਹਾਂ ਦਾ ਸੁਪਨਾ ਸਾਕਾਰ ਕੀਤਾ ।ਇਸੇ ਤਰ੍ਹਾਂ ਹੀ ਸੁਖਚੈਨ ਸਿੰਘ (ਮੈਥ ਟੀਚਰ) ਨੂੰ ਪੰਜਾਬ ਸਕੂਲਸਿੱਖਿਆ ਬੋਰਡ ਰਾਸਾ ਵੱਲੋਂ ਬਹੁਤ ਸੋਹਣਾ ਸਨਮਾਣਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਮੈਨੇਜਮੈਂਟ ਨੇ ਇਹਨਾਂ ਦੋਹਾਂਅਧਿਆਪਕਾਂ ਦੇ ਨਾਵਾਂ ਦੀ ਸਿਫਾਰਸ਼ ਕਰਦਿਆਂ ਮਾਣ ਮਹਿਸੂਸ ਕੀਤਾ। ਮਾਣਯੋਗ ਪਿ੍ਰੰਸੀਪਲ ਸ਼੍ਰੀਮਤੀ ਅਮਰਪ੍ਰੀਤ ਕੌਰ ਨੇ ਵੀ ਆਪਣੀਆਂ ਅਣਥਕ ਕੋਸ਼ਿਸ਼ਾਂ ਅਤੇ ਅਗਵਾਈ ਕਾਰਨ ਪ੍ਰਸ਼ੰਸਾ ਪੁਰਸਕਾਰ ਹਾਸਿਲ ਕੀਤਾ।ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਵਾਇਸ ਪ੍ਰਿੰਸੀਪਲ ਹਰਦੇਵ ਸਿੰਘ, ਕੁਆਰਡਿਨੇਟਰ ਸ਼ਿਲਪਾ ਸ਼ਰਮਾ, ਵਰਿਤੀ ਦੁੱਗਾ, ਸਿਮਰਨਜੀਤ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਨਾਲ ਮਿਲ ਕੇਇਨ੍ਹਾਂ ਨੂੰ ਵਧਾਈ ਦਿੱਤੀ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply