ਜੰਡਿਆਲਾ ਗੁਰੂ, 13 ਸਤੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਗਰੇਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਸਾਰਾਗੜੀ ਟੂਰਨਾਮੈਂਟ
ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਗੋਲਡ ਮੈਡਲ ਜਿੱਤਿਆ।ਜ਼ਿਲ੍ਹਾ ਉਕੀਨਾਵਾ ਰੋਜਿਰਿਉ ਕਰਾਟੇ ਡੂ ਕਿਉਜੀਕਾਈ ਐਸੋਸੀਏਸ਼ਨ ਅੰਮ੍ਰਤਸਰ ਵਲੋਂ 21ਵਾਂ ਜ਼ਿਲ੍ਹਾ ਕਰਾਟੇ ਸਾਰਾਗੜੀ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਤਕਰੀਬਨ 36 ਸਕੂਲਾਂ ਨੇ ਹਿੱਸਾ ਲਿਆ।ਜਿਸ ਵਿਚੋਂ ਗ੍ਰੇਸ ਪਬਲਿਕ ਸਕੂਲ ਦੇ ਬੱਚਿਆਂ ਨੇ ਆਪਣੀ ਸ਼ਾਨਦਾਰ ਜਿੱਤ ਦਰਜ਼ ਕਰਦਿਆਂ ਤਰਨਪ੍ਰੀਤ ਕੌਰ ਨੇ ਗੋਲਡ ਮੈਡਲ, ਕੋਮਲਦੀਪ `ਤੇ ਵਿਕਰਮ ਨੇ ਸਿਲਵਰ ਮੈਡਲ, ਕਿਰਨਦੀਪ ਕੌਰ, ਮੁਸਕਾਨ, ਸੁਖਮਨ, ਹਰਸ਼ਦੀਪ ਕੌਰ, ਨਵਪ੍ਰੀਤ ਕੋਰ, ਸਨਵੀਰ ਸਿੰਘ, ਰੁਮਨਦੀਪ ਸਿੰਘ, ਸ਼ਰਨਦੀਪ ਸਿੰਘ, ਅਕਾਸ਼ਦੀਪ ਸਿੰਘ ਨੇ ਕਾਂਸੀ ਦੇ ਮੈਡਲ ਪ੍ਰਾਪਤ ਕੀਤੇ।ਇਸ ਮੌਕੇ ਚੇਅਰਮੈਨ ਡਾ: ਜੇ.ਐਸ ਰੰਧਾਵਾ `ਤੇ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਨੇ ਬੱਚਿਆਂ ਨੂੰ ਵਧਾਈ ਦਿੱਤੀ ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media