Thursday, September 24, 2026

ਟੈਕਸਟਾਈਲ ਸਨਅਤ ਨੂੰ ਸਰਕਾਰ ਨੇ ਦਿੱਤੀ ਈ ਟੀ ਪੀ ਲਗਾਉਣ ਲਈ 6 ਮਹੀਨਿਆਂ ਦੀ ਮੋਹਲਤ

PPN130711
ਅੰਮ੍ਰਿਤਸਰ, 13  ਜੁਲਾਈ ( ਸੁਖਬੀਰ ਸਿੰਘ)-ਅੰਮ੍ਰਿਤਸਰ ਦੀ ਟੈਕਸਟਾਈਲ ਸਨਅਤ ਨੂੰ ਪ੍ਰਦੂਸ਼ਣ ਰੋਕਣ ਲਈ ਈ ਟੀ ਪੀ ਲਗਾਉਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜੋ ਸਮਾਂ ਦਿੱਤਾ ਸੀ, ਉਹ ਪੂਰਾ ਹੋ ਜਾਣ ਕਾਰਨ  ਜਿੰਨਾਂ ਸਨਅਤਕਾਰਾਂ ਨੇ ਅਜੇ ਤੱਕ ਇਹ ਕੁਨੈਕਸ਼ਨ ਨਹੀਂ ਸਨ ਲਗਵਾਏ, ਉਨ੍ਹਾਂ ਦੇ ਸੀਵਰੇਜ ਕੁਨੈਕਸ਼ਨ ਕੱਟਣ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ, ਕਿਉਂਕਿ ਟੈਕਸਟਾਈਲ ਸਨਅਤ ਦਾ ਧੁਰਾ ਹੈ, ਦੀ ਸਨਅਤ ‘ਤੇ ਪਏ ਇਸ ਮਾਰੂ ਪ੍ਰਭਾਵ ਦੀ ਅਵਾਜ਼ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਉਠਾਈ ਅਤੇ ਉਨ੍ਹਾਂ ਦੀ ਅਗਵਾਈ ਹੇਠ ਇਕ ਵਫਦ ਬੀਤੇ ਦਿਨੀਂ ਸ. ਬਾਦਲ ਨੂੰ ਮਿਲਿਆ ਅਤੇ ਆਪਣਾ ਦੁੱਖ ਦੱਸਿਆ। ਇਸ ਮਗਰੋਂ ਸ. ਬਾਦਲ ਨੇ ਸਨਅਤਕਾਰਾਂ ਨੂੰ ਈ ਟੀ ਪੀ ਲਗਾਉਣ ਲਈ 6 ਮਹੀਨੇ ਦਾ ਹੋਰ ਸਮਾਂ ਦੇ ਦਿੱਤਾ। ਇਸ ਫੈਸਲੇ ਤੋਂ ਸਨਅਤਕਾਰਾਂ ਨੇ ਸੁੱਖ ਦਾ ਸਾਹ ਲਿਆ ਅਤੇ ਮੁੱਖ ਮਤੰਰੀ ਤੇ ਸ੍ਰੀ ਅਨਿਲ ਜੋਸ਼ੀ ਦਾ ਧੰਨਵਾਦ ਕੀਤਾ। ਸਥਾਨਕ ਸਨਅਤਕਾਰ ਇਹ ਧੰਨਵਾਦ ਕਰਨ ਲਈ ਸ੍ਰੀ ਅਨਿਲ ਜੋਸ਼ੀ ਦੇ ਦਫਤਰ ਪਹੁੰਚੇ। ਇਸ ਮੌਕੇ ਸੰਬੋਧਨ ਕਰਦੇ ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਸਨਅਤਕਾਰਾਂ ਦੇ ਨਾਲ ਖੜੀ ਹੈ ਅਤੇ ਪੰਜਾਬ ਵਿਚ ਸਨਅਤ ਨੂੰ ਵੱਡਾ ਹੁਲਾਰਾ ਦੇਣ ਲਈ ਦ੍ਰਿੜ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਸਨਅਤਕਾਰਾਂ ਦੀ ਮੁਸ਼ਕਿਲ ਸੁਣ ਕੇ ਤਰੁੰਤ ਇਸ ਦਾ ਹੱਲ ਕੀਤਾ। ਉਨ੍ਹਾਂ ਕਿਹਾ ਕਿ ਹੁਣ ੬ ਮਹੀਨੇ ਦਾ ਹੋਰ ਸਮਾਂ ਮਿਲਣ ਨਾਲ ਈ ਟੀ ਪੀ ਮੁਕੰਮਲ ਹੋ ਜਾਣਗੇ ਅਤੇ ਸਨਅਕਾਰਾਂ ਨੂੰ ਕੋਈ ਮੁਸ਼ਿਕਲ ਨਹੀਂ ਆਵੇਗੀ। ਉਨ੍ਹਾਂ ਇਸ ਲਈ ਸ. ਬਾਦਲ ਦਾ ਧੰਨਵਾਦ ਕੀਤਾ। ਇਸ ਮੌਕੇ ਸਨਅਤਕਾਰ ਐਸੋ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਕੁੱਕੂ ਨੇ ਕਿਹਾ ਕਿ ਸ੍ਰੀ ਜੋਸ਼ੀ ਨੇ ਹਮੇਸ਼ਾਂ ਸਨਅਤਕਾਰਾਂ ਦੀ ਬਾਂਹ ਫੜੀ ਹੈ ਅਤੇ ਜੋ ਪਲਾਂਟ ਤਕਨੀਕੀ ਸਟਾਫ ਦੀ ਕਮੀ ਕਾਰਨ ਪੂਰੇ ਨਹੀਂ ਸਨ ਹੋ ਸਕੇ, ਹੁਣ ਸਮਾਂ ਮਿਲਣ ਨਾਲ ਨੇਪਰੇ ਚੜ ਜਾਣਗੇ। ਇਸ ਮੌਕੇ ਨਰੇਸ਼ ਅਗਰਵਾਲ, ਰਾਕੇਸ਼ ਮਹਿਰਾ, ਮਾਸਟਰ ਓਮੀ, ਰਮੇਸ਼ ਕੁਮਾਰ, ਦੀਪਕ ਕੁਮਾਰ, ਵਿਮਲ ਅਗਰਵਾਲ, ਨਰਿੰਦਰ ਸਿੰਘ, ਸੰਜੀਵ ਕੰਧਾਰੀ, ਅਮਰੀਸ਼ ਮਹਾਜਨ, ਸੁਰਿੰਦਰ ਜੈਨ, ਅਮਰਜੀਤ ਸਿੰੰਘ, ਜਸਜੀਤ ਸਿੰਘ, ਅਜੈ ਮਹਿਰਾ, ਦੀਪਕ ਖੋਸਲਾ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply