Sunday, September 8, 2024

ਇੰਤਕਾਲਾਂ ਦੇ ਬਕਾਇਆ ਕੇਸ ਨਿਪਟਾਉਣ ਲਈ ਲੱਗਣਗੇ ਕੈਂਪ

PPN130710

ਅੰਮ੍ਰਿਤਸਰ, 13  ਜੁਲਾਈ (ਸੁਖਬੀਰ ਸਿੰਘ)- ਜ਼ਿਲ੍ਹੇ ਵਿਚ ਇੰਤਕਾਲਾਂ ਦੇ ਬਕਾਇਆ ਕੇਸ ਨਿਪਟਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਤਹਿਸੀਲ ਅਤੇ ਸਬ-ਤਹਿਸੀਲ ‘ਤੇ ਕੈਂਪ ਲਗਾਉਣ ਦੇ ਆਦੇਸ਼ ਦਿੱਤੇ ਹਨ, ਤਾਂ ਜੋ ਕੇਸਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਹ ਕੈਂਪ ਮਾਲ ਅਧਿਕਾਰੀਆਂ ਵੱਲੋਂ ਲਗਾਏ ਜਾਣਗੇ ਅਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਇਸ ਸਾਰੇ ਕੰਮ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕੈਂਪਾਂ ਦਾ ਵੇਰਵਾ ਦਿੰਦੇ ਦੱਸਿਆ ਕਿ ਅੰਮ੍ਰਿਤਸਰ ਇਕ ਅਤੇ ਨਵਾਂ ਪਿੰਡ ਕਾਨੂੰਗੋ ਹਲਕਿਆਂ ਦਾ ਕੈਂਪ 24  ਜੁਲਾਈ ਨੂੰ ਪਟਵਾਰਖਾਨ ਅੰਮ੍ਰਿਤਸਰ ਇਕ ਦਫਤਰ ਵਿਖੇ ਲੱਗੇਗਾ। ਕੱਥੂਨੰਗਲ ਤੇ ਜੰਡਿਆਲਾ ਗੁਰੂ ਕਾਨੂੰਨਗੋ ਹਲਕਿਆਂ ਦਾ ਕੈਂਪ ਤਹਿਸੀਲ ਦਫਤਰ ਅੰਮ੍ਰਿਤਸਰ ਇਕ ਵਿਖੇ 21  ਜੁਲਾਈ ਨੂੰ, ਮਜੀਠਾ ਤੇ ਪਾਖਰਪੁਰਾ ਕਾਨੂੰਗੋ ਹਲਕਿਆਂ ਦਾ ਕੈਂਪ 22  ਜੁਲਾਈ ਨੂੰ ਸਬ ਤਹਿਸੀਲ ਮਜੀਠਾ ਵਿਖੇ, ਵੇਰਕਾ ਤੇ ਚੱਬਾ ਕਾਨੂੰਗੋ ਸਰਕਲ ਦਾ ਕੈਂਪ ਤਹਿਸੀਲ ਦਫਤਰ ਅੰਮ੍ਰਿਤਸਰ ਦੋ ਵਿਖੇ ੧੫ ਜੁਲਾਈ ਨੂੰ, ਅੰਮ੍ਰਿਤਸਰ ਦੋ ਅਤੇ ਵਡਾਲਾ ਭਿੱਟੇਵੱਢ ਕਾਨੂੰਗੋ ਸਰਕਲ ਦਾ ਕੈਂਪ ਪਟਵਾਰਖਾਨਾ ਅੰਮ੍ਰਿਤਸ ਦੋ ਵਿਖੇ ੨੨ ਜੁਲਾਈ ਨੂੰ, ਅਟਾਰੀ ਤੇ ਖਾਸਾ ਕਾਨੂੰਗੋ ਸਰਕਲ ਦਾ ਕੈਂਪ 22 ਜੁਲਾਈ ਨੂੰ ਸਬ ਤਹਿਸੀਲ ਅਟਾਰੀ ਵਿਖੇ, ਚਮਿਆਰੀ, ਸਾਰੰਗਦੇਵ, ਗੁਰੂ ਕਾ ਬਾਗ ਅਤੇ ਅਜਨਾਲਾ ਕਾਨੂੰਗੋ ਸਰਕਲ ਦਾ ਕੈਂਪ 15  ਜੁਲਾਈ ਨੂੰ ਤਹਿਸੀਲ ਦਫਤਰ ਅਜਨਾਲਾ ਵਿਖੇ, ਜਸਰਾਉਰ, ਜਸਤਾਲ ਅਤੇ ਰਾਜਾਸਾਂਸੀ ਕਾਨੂੰਗੋ ਸਰਕਲ ਦਾ ਕੈਂਪ 21 ਜੁਲਾਈ ਨੂੰ ਤਹਿਸੀਲ ਦਫਤਰ ਅਜਨਾਲਾ ਵਿਖੇ, ਰਾਮਦਾਸ ਅਤੇ ਥੋਬਾ ਕਾਨੂੰਗੋ ਸਰਕਲ ਦਾ ਕੈਂਪ 22 ਜੁਲਾਈ ਨੂੰ ਸਬ ਤਹਿਸੀਲ ਰਮਦਾਸ ਵਿਖੇ, ਲੋਪੋਕੇ, ਚੌਗਾਵਾਂ ਅਤੇ ਕੱਕੜ ਕਾਨੂੰਗੋ ਸਰਕਲ ਦਾ ਕੈਂਪ 22 ਜੁਲਾਈ ਨੂੰ ਸਬ ਤਹਿਸੀਲ ਲੋਪੋਕੇ ਵਿਖੇ, ਬਾਬਾ ਬਕਾਲਾ ਅਤੇ ਸਠਿਆਲਾ ਕਾਨੂੰਗੋ ਸਰਕਲ ਦਾ ਕੈਂਪ 15 ਜੁਲਾਈ ਨੂੰ ਤਹਿਸੀਲ ਦਫਤਰ ਬਾਬਾ ਬਕਾਲਾ ਵਿਖੇ, ਖਲਚੀਆਂ ਅਤੇ ਮਹਿਤਾ ਕਾਨੂੰਗੋ ਸਰਕਲ ਦਾ ਕੈਂਪ ੨੧ ਜੁਲਾਈ ਨੂੰ ਪਟਵਾਰਖਾਨਾ ਬਾਬਾ ਬਕਾਲਾ ਵਿਖੇ, ਮੱਤੇਵਾਲ ਅਤੇ ਤਰਸਿੱਕਾ ਕਾਨੂੰਗੋ ਸਰਕਲ ਦਾ ਕੈਂਪ 22  ਜੁਲਾਈ ਨੂੰ ਸਬ ਤਹਿਸੀਲ ਤਰਸਿੱਕਾ ਵਿਖੇ ਲੱਗੇਗਾ।     ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਮੀਨਾਂ ਤੇ ਪਲਾਟਾਂ ਦੀਆਂ ਇੰਤਕਾਲਾਂ ਦੇ ਕੰਮ ਇੰਨਾਂ ਕੈਂਪਾਂ ਵਿਚ ਆ ਕੇ ਨਿਪਟਾ ਲੈਣ, ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿਚ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਸਬੰਧਤ ਕਾਨੂੰਗੋ ਹਲਕਿਆਂ ਦੇ ਅਧਿਕਾਰੀ ਕੈਂਪਾਂ ਵਿਚ ਹਾਜ਼ਰ ਹੋਣ ਕਾਰਨ ਲੋਕ ਬਿਨਾਂ ਪਰੇਸ਼ਾਨੀ ਦੇ ਆਪਣੇ ਕੰਮ ਕਰਵਾ ਸਕਣਗੇ। 

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply