Thursday, April 30, 2026

ਸਿਕਲੀਗਰ ਤੇ ਵਣਜਾਰੇ ਸਿੱਖਾਂ ਨੂੰ ‘ਘੁਮੰਤਰੂ’ ਕਹਿਣਾ ਉਹਨਾਂ ਦਾ ਤਿ੍ਸਕਾਰ ਹੈ- ਖਾਲਸਾ

ਕਿਹਾ ਸਿੱਖਾਂ ਦੀ ਤੌਹੀਨ ਕਰਨਾ ਸਿੱਖ ਪੰਥ ਦੀ ਮਰਿਆਦਾ ਤੇ ਸਿਧਾਂਤ ਦੇ ਉਲਟ
ਅੰਮਿ੍ਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਈ ਤਰਸੇਮ ਸਿੰਘ ਖਾਲਸਾ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਿੱਲੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਵੱਲੋ ਸਿੱਖਾਂ ਨੂੰ ਇੱਕ ਨਵੇਂ ਲਕਬ ‘ਘਮੰਤਰੂ’ ਨਾਲ ਸੰਬੋਧਨ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਿੱਖਾਂ ਦਾ ਕਿਰਦਾਰ ਬੜਾ ਉੱਚਾ ਤੇ ਸੁੱਚਾ ਹੈ ਅਤੇ ਸਿੱਖ ਜਿਥੇ ਵੀ ਜਾਂਦੇ ਹਨ, ਉਥੇ ਹੀ ਆਪਣੀ ਇਮਾਨਦਾਰੀ, ਸਖਤ ਮਿਹਨਤ ਤੇ ਇੱਕ ਵੱਖਰੀ ਪਛਾਣ ਦੀ ਛਾਪ ਜਰੂਰ ਛੱਡਦੇ ਹਨ।
ਜਾਰੀ ਇੱਕ ਬਿਆਨ ਰਾਹੀ ਭਾਈ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਵਣਜਾਰੇ ਤੇ ਸਿਕਲੀਗਰ ਸਿੱਖ ਗੁਰੂ ਸਾਹਿਬ ਤੋਂ ਵਰੋਸੋਏ ਹੋਏ ਗੁਰੂ ਦੇ ਅਨਿਨ ਭਗਤ ਹਨ ਅਤੇ ਗੁਰੂ ਸਾਹਿਬ ਦੇ ਸਮੇਂ ਤੋ ਹੀ ਚੱਲ ਫਿਰ ਕੇ ਆਪਣੇ ਰੁਜਗਾਰ ਦਾ ਆਪ ਬੰਦੋਬਸਤ ਕਰਦੇ ਹਨ।ਇਸ ਵਿੱਚ ਵੀ ਕੋਈ ਸ਼ੱਕ ਨਹੀ ਅੱਜ ਇਹਨਾਂ ਸਿੱਖਾਂ ਦੀ ਆਰਥਿਕ ਤੇ ਸਮਾਜਿਕ ਹਾਲਤ ਕੋਈ ਸੁਖਾਵੀ ਨਹੀ ਹੈ, ਪਰ ਇਹਨਾਂ ਨੂੰ ਇੱਕ ਨਵੇਂ ਨਾਮ ‘ਘਮੰਤਰੂ’ ਨਾਲ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਵੱਲੋ ਸੰਬੋਧਨ ਕਰਨਾ ਚਿੰਤਾ ਦਾ ਵਿਸ਼ਾ ਹੈ।ਇੱਕ ਪਾਸੇ ਤਾਂ ਸਿੱਖਾਂ ਦੀ ਕੋਈ ਜਾਤ ਨਾ ਹੋਣ ਦਾ ਸੰਕਲਪ ਲਿਆ ਜਾਂਦਾ ਹੈ ਤੇ ਦੂਜੇ ਪਾਸੇ ਇੱਕ ਮਜ਼ਾਕੀਆ ਲਕਬ ਨਾਲ ਕਿਰਤੀ ਸਿੱਖਾਂ ਨੂੰ ਸੰਬੋਧਨ ਕਰਨਾ ਕਿਸੇ ਵੀ ਤਰਾਂ ਦਰੁੱਸਤ ਨਹੀ ਹੈ।ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਆਪਣੇ ਵੱਲੋ ਦਾਗੇ ਬਿਆਨ `ਤੇ ਮੁੜ ਵਿਚਾਰ ਕਰਨ ਤੇ ਅਜਿਹਾ ਲਕਬ ਇਹਨਾਂ ਗੁਰੂ ਦੇ ਸੱਚੇ ਸੁਚੇ ਸਿੱਖਾਂ ਨੂੰ ਨਾ ਦਿੱਤਾ ਜਾਵੇ, ਜਿਸ ਨਾਲ ਹਾਸੋਹੀਣੀ ਹੁੰਦੀ ਹੋਵੇ।ਉਹਨਾਂ ਕਿਹਾ ਕਿ ਆਰ.ਐਸ.ਐਸ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਰਾਹੀ ਪੂਰੀ ਤਰਾਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਿੱਚ ਘੁਸਪੈਠ ਕਰ ਚੁੱਕੀ ਹੈ ਅਤੇ ਬਹੁਤੇ ਫੈਸਲੇ ਆਰ.ਐਸ.ਐਸ ਦੁਆਰਾ ਲਏ ਜਾਂਦੇ ਹਨ ਤੇ ਬੱਸ ਪੰਥਕ ਸਟੇਜਾਂ `ਤੇ ਉਹਨਾਂ ਦਾ ਐਲਾਨ ਹੀ ਕੀਤਾ ਜਾਂਦਾ ਹੈ।ਘੁਮੰਤਰੂ ਸਿੱਖਾਂ ਦਾ ਏਜੰਡਾ ਵੀ ਆਰ.ਐਸ.ਐਸ ਵਲੋ ਤਿਆਰ ਕੀਤੇ ਜਾਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਆਰਥਿਕ ਤੌਰ `ਤੇ ਪੱਛੜੇ ਸਿੱਖਾਂ ਦੇ ਵਿਕਾਸ ਲਈ ਕਾਰਜ ਕਰਨਾ ਸੁਆਗਤਯੋਗ ਹੈ, ਪਰ ਅਜਿਹੇ ਸਿੱਖਾਂ ਦੀ ਤੌਹੀਨ ਕਰਨਾ ਸਿੱਖ ਪੰਥ ਦੀ ਮਰਿਆਦਾ ਤੇ ਸਿਧਾਂਤ ਦੇ ਉਲਟ ਹੈ। ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀ ਕਰੇਗੀ।ਉਹਨਾਂ ਕਿਹਾ ਕਿ ਦਿੱਲੀ ਕਮੇਟੀ ਤੇ ਜਥੇਦਾਰ ਨੇ ਪੱਛੜੇ ਸਿੱਖਾਂ ਨੂੰ ਇਹ ਲਕਬ ਦੇ ਕੇ ਉਹਨਾਂ ਦਾ ਸਤਿਕਾਰ ਨਹੀ ਸਗੋ ਤਿ੍ਰਸਕਾਰ ਕੀਤਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply