ਬਠਿੰਡਾ, 18 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਦੇ ਹਾਲਤ ਪਿਛਲੇ ਦਿਨੀਂ ਖਰਾਬ ਹੋਣ ਕਾਰਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਮਜਦੂਰਾਂ ਦੀ ਘਾਟ ਕਾਰਨ ਨਰਮਾ ਪੱਟੀ ਇਲਾਕਿਆਂ ਦੇ ਕਿਸਾਨਾਂ ਵਿੱਚ ਜਿੱਥੇ ਇਸ ਵਾਰ ਨਰਮੇ ਦੀ ਭਰਪੂਰ ਹੋਈ ਫ਼ਸਲ ਨੂੰ ਲੈ ਕੇ ਉਨਾਂ ਦੇ ਚਿਹਰਿਆਂ ਤੇ ਰੌਣਕ ਛਾਈ ਹੈ, ਦੂਸਰੇ ਪਾਸੇ ਚੁਗਾਵੇ ਵੀ ਇਸ ਮੌਕੇ ਖੂਬ ਮਿਹਨਤ ਕਰਕੇ ਲਾਭ ਉਠਾ ਰਹੇ ਹਨ।ਪਰੰਤੂ ਆਉਣ ਵਾਲੇ ਦਿਨਾਂ ਵਿੱਚ ਭੱਠਿਆਂ ਉੱਪਰ ਵੀ ਵੱਡੇ ਪੱਧਰ `ਤੇ ਨਰਮੇ ਦੀਆਂ ਛਟੀਆਂ ਦੀ ਖਰੀਦੋਂ-ਫਰੋਖਤ ਹੋਣ ਕਰਕੇ ਇਸ ਨੂੰ ਇੱਟ ਪਕਾਉਣ ਲਈ ਵਰਤਿਆਂ ਜਾਂਦਾ ਹੈ।ਇਸ ਨਾਲ ਜਿੱਥੇ ਵੱਡੇ ਪੱਧਰ `ਤੇ ਪ੍ਰਦੂਸ਼ਣ ਹੰੁਦਾ ਹੈ।ਉਥੇ ਨਾਲ ਹੀ ਇੱਟ ਦੀ ਵੀ ਕੋਲੇ ਨਾਲ ਪਕਾਈ ਇੱਟ ਵਰਗੀ ਮਜਬੂਤੀ ਵੀ ਨਹੀ ਹੰੁਦੀ।ਦੂਜੇ ਪਾਸੇ ਆਮ ਬੇ-ਜਮੀਨੇ ਮਜਦੂਰ ਲੋਕ ਛਟੀਆਂ ਨੂੰ ਤਰਸਦੇ ਰਹਿ ਜਾਂਦੇ ਹਨ ਅਤੇ ਸਾਰਾ ਸਾਲ ਜੁਗਾੜਬੰਦੀ ਕਰਕੇ ਹੀ ਆਪਣਾ ਚੁੱਲਾ ਤਪਦਾ ਰੱਖਦੇ ਹਨ।ਕਿਸਾਨਾਂ ਵੱਲੋਂ ਲਾਲਚ ਵੱਸ ਮਜਦੂਰਾਂ ਨੂੰ ਵਿਸਾਰ ਕੇ ਭੱਠਿਆ ਜਾਂ ਹੋਰ ਕਾਰਖਾਨੇਦਾਰਾਂ ਨੂੰ ਵੱਡੇ ਪੱਧਰ `ਤੇ ਨਰਮੇ ਦੀਆਂ ਛਟੀਆਂ ਵੇਚਣ ਨਾਲ ਸਦੀਆਂ ਤੋਂ ਨਹੰੁ-ਮਾਸ ਵਰਗੇ ਕਿਸਾਨ-ਮਜਦੂਰ ਦੇ ਰਿਸਤੇ ਦੀ ਆਪਸੀ ਸਾਂਝ ਵੀ ਘਟ ਰਹੀ ਹੈ।ਵਾਤਾਵਰਣ ਪੱਖੀ ਸੰਸਥਾਵਾਂ ਅਤੇ ਜਾਗਰੂਕ ਲੋਕ ਸਰਕਾਰ ਤੋਂ ਮੰਗ ਕਰੇ ਰਹੇ ਹਨ ਕਿ ਆਉਂਦੇ ਦਿਨਾਂ ਵਿੱਚ ਨਰਮੇ ਦੀਆਂ ਛਟੀਆਂ ਦੀ ਵੱਡੇ ਪੱਧਰ `ਤੇ ਭੱਠਿਆਂ `ਤੇ ਹੋਰ ਕਾਰਖਾਨੇ ਵਾਲਿਆਂ ਵੱਲੋਂ ਖਰੀਦੋ-ਫਰੋਖਤ ਕਰਕੇ ਫਿਰ ਉਸ ਨੂੰ ਬਾਲਣ ਦੇ ਰੂਪ ਵਿੱਚ ਵਰਤ ਕੇ ਪ੍ਰਦੂਸ਼ਣ ਫੈਲਾਇਆ ਜਾਵੇਗਾ।ਇਸ ਕਰਕੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲਾ ਪ੍ਰਸਾਸ਼ਨ ਵੱਲੋਂ ਨਰਮੇ ਦੀਆਂ ਛਟੀਆਂ ਦੀ ਵਿਕਰੀ ਤੇ ਖਰੀਦ `ਤੇ ਤੁਰੰਤ ਪਾਬੰਦੀ ਲਗਾਈ ਜਾਵੇ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media