Sunday, October 11, 2026

ਸਿਹਤ ਵਿਭਾਗ ਨੇ ਐਮ.ਡੀ.ਆਰ ਟੀ.ਬੀ ਦੇ ਮਰੀਜ਼ਾਂ ਨੂੰ ਪ੍ਰੋਟੀਨ ਸਪਲੀਮੈਂਟ ਤੇ ਮਲਟੀ ਵਿਟਾਮਿਨ ਵੰਡੇ

ਬਠਿੰਡਾ, 18 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ: ਐਚ.ਐਨ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਬਾਲਾ ਜੀ ਚੈਰੀਟੇਬਲ ਟਰੱਸਟ ਰਜਿ: ਬਠਿੰਡਾ ਦੇ ਸਹਿਯੋਗ ਨਾਲ ਐਮ.ਡੀ.ਆਰ ਟੀ.ਬੀ ਦੇ ਮਰੀਜ਼ਾ ਨੂੰ ਪ੍ਰੋਟੀਨ ਸਪਲੀਮੈਂਟ ਅਤੇ ਮਲਟੀ ਵਿਟਾਮਿਨ ਦਿੱਤੇ ਗਏ। ਇਸ ਮੌਕੇ ਸਟੇਟ ਟੀ.ਬੀ ਅਫਸਰ ਡਾ: ਨਰੇਸ਼ ਸ਼ਰਮਾਂ ਅਤੇ ਜ਼ਿਲਾ ਟੀ.ਬੀ.ਅਫਸਰ ਡਾ: ਰੋਜ਼ੀ ਅਗਰਵਾਲ, ਬਾਲਾ ਜੀ ਚੈਰੀਟੇਬਲ ਟਰੱਸਟ ਰਜਿ: ਬਠਿੰਡਾ ਦੇ ਵਾਈਸ ਪ੍ਰਧਾਨ ਨਰੋਤਮ ਸਿੰਘ ਮਾਨ, ਖਜਾਨਚੀ ਪ੍ਰਦੀਪ ਕੁਮਾਰ ਕਾਲੀਆ, ਪ੍ਰਦੀਪ ਕੋਰ ਅਤੇ ਹੋਰ ਅਹੁੱਦੇਦਾਰ ਹਾਜ਼ਰ ਸਨ। ਇਸ ਮੌਕੇ ਸਟੇਟ ਟੀ.ਬੀ.ਅਫਸਰ ਡਾ: ਨਰੇਸ਼ ਸ਼ਰਮਾਂ ਅਤੇ ਜ਼ਿਲਾ ਟੀ.ਬੀ ਅਫਸਰ ਬਠਿੰਡਾ ਨੇ ਦੱਸਿਆ ਕਿ ਐਮ.ਡੀ.ਆਰ  ਟੀ.ਬੀ. ਦੇ ਮਰੀਜ਼ਾ ਦੀ ਦਵਾਈ ਦੋ ਸਾਲ ਤੱਕ ਚਲਦੀ ਹੈ ਇਸ ਦੌਰਾਨ ਟੀ.ਬੀ ਦੇ ਮਰੀਜ਼ਾਂ ਨੂੰ ਆਪਣੀ ਰੋਜ਼ਾਨਾਂ ਦੀ ਖੁਰਾਕ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਦੀ ਜਰੂਰਤ ਹੁੰਦੀ ਹੈ।ਜਿਹੜੇ ਮਰੀਜ਼ ਗਰੀਬੀ ਪ੍ਰੀਵਾਰਾਂ ਨਾਲ ਸਬੰਧਤ ਹੁੰਦੇ ਹਨ।ਉਹ ਪ੍ਰੋਟੀਨ ਭਰਪੂਰ ਖੁਰਾਕ ਨਹੀ ਲੈ ਸਕਦੇ।ਸਿਹਤ ਵਿਭਾਗ ਦੇ ਉਪਰਾਲੇ ਸਦਕਾ ਬਾਲਾ ਜੀ ਚੈਰੀਟੇਬਲ ਟਰੱਸਟ ਰਜਿ: ਬਠਿੰਡਾ ਵੱਲੋਂ ਐਮ/ਐਸ ਧਨਸ਼ਿਕਾ ਕਰੀਏਸ਼ਨ ਦੇ ਸਹਿਯੋਗ ਨਾਲ ਐਮ.ਡੀ.ਆਰ ਟੀ.ਬੀ ਦੇ 20 ਮਰੀਜ਼ਾਂ ਨੂੰ ਪ੍ਰੋਟੀਨ ਸਪਲੀਮੈਂਟ ਅਤੇ ਮਲਟੀ ਵਿਟਾਮਿਨ ਦਿੱਤੇ ਗਏ ਤਾਂ ਕਿ ਮਰੀਜ਼ ਆਪਣਾ ਦੋ ਸਾਲ ਦਾ ਕੋਰਸ ਪੂਰਾ ਕਰ ਸਕਣ ਅਤੇ ਸਿਹਤਮੰਦ ਰਹਿ ਸਕਣ।ਇਸ ਮੌਕੇ ਟਰੱਸਟ ਦੇ ਇਸ ਕਾਰਜ ਦੀ ਭਰਪੂਰ ਸਲਾਘਾ ਹੋਈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply