ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿੱਚ ਸਵੱਛ ਭਾਰਤ ਅਭਿਆਨ ਦੇ ਅੰਤਰਗਤ ਯੂ.ਜੀ.ਸੀ ਨੋਟੀਫਿਕੇਸ਼ਨ ਦੇ ਅਧੀਨ ਪੰਦਰਾ ਰੋਜ਼ਾ ਸਵੱਛਤਾ ਪੱਖਵਾੜਾ ਮਨਾਇਆ ਗਿਆ।ਪੰਦਰਾਂ ਰੋਜਾਂ ਸਵੱਛਤਾ ਪ੍ਰੋਗਰਾਮ ਦੇ ਸਮਾਪਨ ਦੇ ਮੁਕੰਮਲ ਹੋਣ ਤੇ ਐਵਾਰਡ ਡੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਾ. ਆਰ.ਕੇ ਮਹਾਜਨ, ਡੀਨ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਸ਼ਿਵਾਜੀ ਰਾਉ ਮੁੱਖੀ ਸੀ.ਟੀ.ਵੀ.ਐਸ ਵਿਭਾਗ ਗੁਰੂ ਨਾਨਕ ਦੇਵ ਹਸਪਤਾਲ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਸਵੱਛ ਭਾਰਤ ਪੱਖਵਾੜਾ ਸਕੀਮ ਦੇ ਤਹਿਤ ਆਯੋਜਿਤ ਕੀਤੇ ਗਏ ਵਿਭਿੰਨ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਹੋਇਆ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਸਵੱਛਤਾ ਭਾਰਤੀ ਸਰਕਾਰ ਦਾ ਮੁੱਢਲਾ ਉਦੇਸ਼ ਹੈ।ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਭਾਰਤੀ ਸਰਕਾਰ ਦੇ ਇਸ ਉਦੇਸ਼ ਦੀ ਪੂਰਤੀ ਲਈ ਹਮੇਸ਼ਾ ਮੋਹਰੀ ਰਿਹਾ ਹੈ।ਉਨ੍ਹਾਂ ਅੱਗੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਨੌਜਵਾਨ ਵਰਗ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੰੁਦਾ ਹੈ।ਇਸ ਲਈ ਉਨ੍ਹਾਂ ਨੇ ਅੱਗੇ ਆ ਕੇ ਇਸ ੳੇੁਦੇਸ਼ ਦੀ ਪੂਰਤੀ ਵਿਚ ਅਪਣਾ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ।ਪ੍ਰੋਗਰਾਮ ਦੀਆਂ ਗਤੀਵਿਧੀਆ ਉਪਰ ਚਾਨਣਾ ਪਾਉਂਦੇ ਹੋਏ ਡਾ. ਵਾਲੀਆ ਨੇ ਇਸ ਪੰਦਰਾਂ ਰੋਜ਼ਾ ਪ੍ਰੋਗਰਾਮ ਦੌਰਾਨ ਸਵੱਛਤਾ ਅਤੇ ਸਫ਼ਾਈ ਦੀ ਮੱਹਤਤਾ ਬਾਰੇ ਜਾਗਰੂਕਤਾ ਫਲਾਉਣ ਲਈ ਭਿੰਨ-ਭਿੰਨ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਅਤੇ ਰੈਲੀਆ ਵੀ ਕੱਢੀਆਂ ਗਈਆਂ।ਕਾਲਜ ਦੇ ਕੈਂਪਸ ਨੂੰ ਗੰਦਗੀ ਰਹਿਤ ਬਣਾਉਣ ਲਈ ਪਹਿਲੇ ਦਿਨ ਨੂੰ ਕਲੀਨ ਕੈਂਪਸ ਡੇਅ ਵਜੋਂ ਆਯੋਜਿਤ ਕੀਤਾ ਗਿਆ।ਜੈਵਿਕ ਅਤੇ ਅਜੈਵਿਕ ਗੰਦਗੀ ਦੇ ਨਿਪਟਾਰੇ ਲਈ ਕੂੜਾਦਾਨ ਦੇ ਇਸਤੇਮਾਲ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ।ਵਾਤਾਵਰਨ ਦੀ ਸਾਂਭ ਸੰਭਾਲ ਲਈ ਵਿਦਿਆਰਥੀਆਂ ਅਤੇ ਫੈਕਲਟੀ ਵਲੋਂ ਸੰਹੁ ਚੁੱਕੀ ਗਈ।ਬਾਕੀ ਦਿਨਾਂ ਵਿਚ ਕਾਲਜ ਦੇ ਹੋਸਟਲ ਅਤੇ ਮੈਸ ਦੀ ਸਫਾਈ ਦਾ ਕੰਮ ਨੇਪਰੇ ਚਾੜ੍ਹਿਆ ਗਿਆ।
ਸਵਛੱਤਾ ਪ੍ਰਤੀ ਜਾਗਰੂਕਤਾ ਦੀ ਮੁਹਿੰਮ ਦੇ ਅੰਤਰਗਤ ਲੇਖ ਰਚਨਾ ਐਲੋਕਿਊਸ਼ਨ, ਕਾਵਿ-ਲੇਖਨ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ।ਜਿੰਨ੍ਹਾਂ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਤੋਂ ਇਲਾਵਾ ਕਾਲਜ ਵਿਚ ਵੱਖ ਵੱਖ ਥਾਵਾਂ ਤੇ ਰੁੱਖ ਵੀ ਲਗਾਏ ਗਏ।ਕਾਲਜ ਵਿਦਿਆਰਥਣਾਂ ਨੂੰ ਸ਼ਹਿਰ ਦੇ ਡੰਪਿੰਗ ਯਾਰਡ ਅਤੇ ਗੁਰੂ ਨਾਨਕ ਦੇਵ ਹਸਪਤਾਲ ਵੀ ਲਿਜਾਇਆ ਗਿਆ।ਜਿਥੇ ਉਹਨਾਂ ਨੂੰ ਕੂੜੇ ਦੇ ਨਿਪਟਾਰੇ ਦੀਆਂ ਵੱਖ ਵੱਖ ਵਿਧੀਆ ਤੋਂ ਜਾਣੂ ਕਰਵਾਇਆ ਗਿਆ।ਸਵੱਛਤਾ ਮੁਹਿੰਮ ਦੇ ਅੰਤਰਗਤ ਐਨ.ਐਸ.ਐਸ ਵਲੋਂ ਗੋਦ ਲਿਆ ਪਿੰਡ ਕਿਲ੍ਹਾ ਜੀਵਨ ਸਿੰਘ ਅਤੇ ਨਿਸ਼ਕਾਮ ਸੇਵਾ ਸਕੂਲ ਵਿਖੇ ਫੇਰਾ ਪਾਇਆ ਗਿਆ।ਜਿਥੇ ਉਨ੍ਹਾਂ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਸਵੱਛ ਅਤੇ ਹਰੇ ਭਰੇ ਵਾਤਾਵਰਨ ਨੂੰ ਬਣਾਏ ਰੱਖਣ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਕਾਲਜ ਦੀ ਇਸ ਪਹਿਲ ਦੀ ਪ੍ਰਸ਼ੰਸ਼ਾ ਕਰਦੇ ਹੋਏ ਡਾ. ਆਰ.ਕੇ ਮਹਾਜਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੰੁਦੇ ਹੋਏ ਕਿਹਾ ਕਿ ਕੂੜਾ ਸੁੱਟਣ ਪ੍ਰਤੀ ਸਾਨੂੰ ਆਪਣੀ ਮਨੋਬਿਰਤੀ ਵਿਚ ਪਰਿਵਰਤਨ ਲਿਆਉਣਾ ਚਾਹੀਦਾ ਹੈ।ਉਹਨਾਂ ਇਹ ਵੀ ਕਿਹਾ ਕਿ ਇਸ ਪਰਿਵਰਤਨ ਵਿਚ ਸਿੱਖਿਆ ਇਕ ਅਹਿਮ ਭੂਮਿਕਾ ਨਿਭਾਅ ਸਕਦੀ ਹੈ।
ਸੁਦਰਸ਼ਨ ਕਪੂਰ, ਚੇਅਰਮੈਨ ਲੋਕਲ ਮੈਨੇਜਿੰਗ ਕਮੇਟੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸੰਜੀਵ ਦੀਵਾਨ ਸੈਨਟਰੀ ਇੰਸਪੈਕਟਰ, ਬਾਜ ਸਿੰਘ ਸੈਨਟਰੀ ਸੁਪਰਵਾਇਜ਼ਰ ਅਤੇ ਪ੍ਰੋਗਰਾਮ ਕਨਵੀਨਰ ਦੇ ਨਾਲ ਐਨ.ਐਸ.ਐਸ ਪ੍ਰੋਗਰਾਮ ਅਫਸਰ ਸ੍ਰੀਮਤੀ ਸੁਰਭੀ ਸੇਠੀ ਅਤੇ ਸ੍ਰੀਮਤੀ ਪ੍ਰਿਆ ਸ਼ਰਮਾ ਦੀ ਟੀਮ ਅਤੇ ਪ੍ਰੋਗਰਾਮ ਦੇ ਕੋ-ਕਨਵੀਨਰ ਸਮੇਤ ਵਿਦਿਆਰਥੀਆਂ ਅਤੇ ਫੈਕਲਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media