Sunday, October 11, 2026

ਪੰਜਾਬੀ ਸਾਹਿਤ ਸਭਾ ਦੀ ਇੱਕਤਰਤਾ `ਚ ਅਰਜਨ ਸਿੰਘ ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ

PPN1809201713ਧੂਰੀ, 18 ਸਤੰਬਰ, (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤਾ ਪ੍ਰਸਿੱਧ ਪੱਤਰਕਾਰਾ ਗੌਰੀ ਲੰਕੇਸ਼ ਅਤੇ ਭਾਰਤ ਦੇ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਅਤੇ ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪਰੀਸ਼ਦ ਦਾ ਪ੍ਰਧਾਨ ਤੇ ਨੀਲਮ ਮਾਨ ਸਿੰਘ ਨੂੰ ਮੀਤ ਪ੍ਰਧਾਨ ਨਿਯੁੱਕਤ ਹੋਣ `ਤੇ ਵਧਾਈ ਦਿੱਤੀ ਗਈ ਅਤੇ ਏ.ਪੀ ਆਰਗੇਨਿਕ ਇੰਡਸਟਰੀ ਦੇ ਐਮ.ਡੀ ਏ.ਆਰ ਸ਼ਰਮਾ ਨੂੰ ਕੌਮੀ ਪੁਰਸਕਾਰ ਮਿਲਣ `ਤੇ ਵਧਾਈ ਦਿੱਤੀ ਗਈ। ਰਚਨਾਵਾਂ ਦੇ ਦੌਰ ਵਿੱਚ ਭੁਪਿੰਦਰ ਬੋਪਾਰਾਏ ਨੇ ਗਜ਼ਲ `ਡਰਦੇ ਹਨ ਜੋ ਫਾਹੇ ਸੂਲੀ ਜੇਲਾਂ੍ਹ ਤੋਂ, ਹਾਕਮ ਨੂੰ ਉਹ ਕਿੱਦਾਂ ਮੰੁਹ `ਤੇ ਝਿੜਕਣਗੇ`, ਦਰਦੀ ਚੁੰਘਾਵਾਲਾ ਨੇ ਗੀਤ, ਜਗਜੀਤ ਲੱਡਾ ਨੇ ਗੀਤ `ਚੌਕ `ਚ ਮੰਡੀ ਲੱਗਦੀ ਹੈ ਮਜ਼ਦੂਰਾਂ ਦੀ, ਸੌ-ਦੋ ਸੌ ਮੁੱਲ ਪੈਂਦਾ ਇੱਕ ਦਿਹਾੜੀ`, ਤੇਜਾ ਸਿੰਘ ਵੜੈਚ ਨੇ ਗੀਤ, ਸੁਰਿੰਦਰ ਫੋਟੋਗ੍ਰਾਫਰ ਨੇ ਚੁਟਕੁਲੇ, ਬੇਬੀ ਪਰਵੀਨ ਢੀਂਡਸਾ ਨੇ ਕਵਿਤਾ, ਸੁਖਵਿੰਦਰ ਕੌਰ ਹਰਿਆਊ ਨੇ ਗੀਤ `ਪਾ ਕੇ ਪਿੱਪਲ ਪੱਤੀਆਂ ਤੇ ਗੁੰਦ ਸੱਗੀ ਫੁੱਲ, ਫੁੱਲਕਾਰੀ ਵਾਲੀ ਦੇ ਘੁੰਡ ਵਿੱਚ ਲੁਕੇ ਚਾਅ ਹੁੰਦੇ ਸੀ`, ਸੁੁਖਵਿੰਦਰ ਲੋਟੇ ਨੇ ਗਜ਼ਲ `ਤੁਹਾਡੀ ਮੁਸਕਰਾਹਟ ਵਿੱਚ ਹਨੇ੍ਹਰਾ ਵੀ ਸਵੇਰਾ ਹੈ`, ਮੂਲ ਚੰਦ ਸ਼ਰਮਾਂ ਨੇ ਗੀਤ `ਜ਼ਿੰਦਗੀ ਵਾਂਗੂੰ ਮੌਤ ਦੀਆਂ ਵੀ ਕਿਸਮਾਂ ਨੇ, ਤੂੰ ਕਿੱਦਾਂ ਦੀ ਮਰਨੀ ਮਰਨੈ ਸੋਚ ਲੈ`, ਜੀਵਨ ਸਿੰਘ ਬੇਦੀ ਨੇ ਗੀਤ, ਪਰਮਜੀਤ ਦਰਦੀ ਨੇ `ਸਿਰਜਨਾਂ ਦੇ ਪਲ`, ਅਸ਼ੋਕ ਭੰਡਾਰੀ ਨੇ ਗੀਤ, ਸੁਖਦੇਵ ਪੈਂਟਰ ਨੇ ਗੀਤ, ਬਲਵਿੰਦਰ ਸਿੰਘ ਮਾਨਾਂ ਨੇ ਗੀਤ, ਰਾਜਿੰਦਰਜੀਤ ਸਿੰਘ ਕਾਲਾਬੂਲਾ ਨੇ ਨੇਕ ਵਿਚਾਰ, ਚਰਨਜੀਤ ਕੌਰ ਮਾਲੇਰਕੋਟਲਾ ਨੇ ਗੀਤ, ਬਲਵਿੰਦਰ ਸਿੰਘ ਸੋਨੀ ਨੇ ਗੀਤ, ਸੋਢੀ ਅਜੀਤ ਸਿੰਘ ਨੇ ਕੁਝ ਸ਼ਿਅਰ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗੀਤ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਸੁਖਦਿਆਲ ਸ਼ਰਮਾ ਨੇ ਆਪਣੇ ਉਸਾਰੂ ਸੁਝਾਅ ਪੇਸ਼ ਕੀਤੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply