ਅੰਮਿ੍ਤਸਰ, 18 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ)- ਨਹਿਰੂ ਯੁਵਾ ਕੇਂਦਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵਲੋਂ ਸੰਤ ਬਾਬਾ ਕੁੰਦਨ ਸਿੰਘ ਯੂਥ ਕਲੱਬ ਪਿੰਡ ਰੂਪੋਵਾਲੀ ਖੁਰਦ ਬਲਾਕ ਮਜੀਠਾ ਦੇ ਸਹਿਯੋਗ ਨਾਲ ਸਿਲਾਈ ਚਲਾਏ ਜਾ ਰਹੇ ਸੈਂਟਰ ਵਿੱਚ ਲਗਭਗ 35 ਲੜਕੀਆਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਇਸ ਸਿਲਾਈ ਸੈਂਟਰ ਵਿਚ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਹਮੇਸ਼ਾਂ ਹੀ ਨੌਜਵਾਨਾਂ ਦੀ ਮਦਦ ਕਰਨ ਵਿੱਚ ਮੋਹਰੀ ਰਿਹਾ ਹੈ।ਉਨਾਂ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਲੜਕੀਆਂ ਹੱਥੀਂ ਕਮਾਉਣ ਦਾ ਹੁਨਰ ਪ੍ਰਾਪਤ ਕਰਕੇ ਰੁਜ਼ਗਾਰ ਪ੍ਰਾਪਤ ਕਰਣ।ਖੁਸ਼ੀ ਦੀ ਗੱਲ ਹੈ ਕਿ ਇਹ ਲੜਕੀਆਂ ਸਿਲਾਈ ਕਢਾਈ ਦਾ ਕੰਮ ਸਿੱਖ ਕੇ ਇਹ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾ ਸਕਦੀਆਂ ਹਨ।ਇਸ ਮੌਕੇ ਲੜਕੀਆਂ ਨੂੰ ਸਿਖਲਾਈ ਪ੍ਰਦਾਨ ਕਰ ਰਹੇ ਮੈਡਮ ਸ਼੍ਰੀਮਤੀ ਕੰਚਨ ਸ਼ਰਮਾ, ਸਰਪੰਚ ਸਵਿੰਦਰ ਸਿੰਘ, ਦੁਰਗਾ ਦਾਸ, ਮੈਡਮ ਸੰਦੀਪ ਕੌਰ, ਰੋਬਿਨਜੀਤ ਸਿੰਘ ਆਦਿ ਨੇ ਆਪਣਾ ਸਹਿਯੋਗ ਦਿੱਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media