Saturday, October 10, 2026

ਤਹਿਸੀਲ ਕੰਪਲੈਕਸ ‘ਚ ਛਾਪੇਮਾਰੀ – ਅਸਟਾਮ ਫਰੋਸ਼ ਦਾ ਲਾਇਸੈਂਸ ਰੱਦ ਕਰਨ ਦੀ ਸ਼ਿਫਾਰਸ਼

PPN1809201716 ਅੰਮਿ੍ਤਸਰ, 18 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ)- ਜ਼ਿਲਾ ਮਾਲ ਅਫ਼ਸਰ ਮੁਕੇਸ਼ ਕੁਮਾਰ ਵਲੋਂ ਤਹਿਸੀਲ ਕੰਪਲੈਕਸ ‘ਚ ਅੱਜ ਅਚਨਚੇਤ ਛਾਪੇਮਾਰੀ ਕਰਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਸ਼ਟਾਮ ਫਰੋਸ਼ਾਂ ਨੂੰ ਫੜਿਆ ਹੈ।ਇਸੇ ਦੌਰਾਨ ਇਕ ਅਸ਼ਟਾਮ ਫਰੋਸ਼ ਮੁਖਤਾਰ ਸਿੰਘ ਦਾ ਲਾਇਸੈਂਸ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਹੈ।  ਜ਼ਿਲਾ ਮਾਲ ਅਧਿਕਾਰੀ ਮੁਕੇਸ਼ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਵਲੋਂ ਇਹ ਜਾਂਚ ਅੱਜ ਸਵੇਰੇ ਕੀਤੀ ਗਈ।ਉਨਾਂ ਕਿਹਾ ਕਿ ਕੁੱਝ ਅਸ਼ਟਾਮ ਫਰੋਸ਼ ਨਿਯਮਾਂ ਦੇ ਉਲਟ ਜਾ ਕੇ ਕੰਮ ਕਰ ਰਹੇ ਸਨ, ਇਸ ਲਈ ਇਹ ਕਾਰਵਾਈ ਕੀਤੀ ਗਈ ਹੈ।ਉਹਨਾਂ ਦੱਸਿਆ ਕਿ 6 ਟਾਈਪਸਟਾਂ ਵੱਲੋਂ ਨੋਟਰੀ ਪਬਲਿਕ ਦੀਆਂ ਗਲਤ ਨੇਮ ਪਲੇਟਾਂ ਲਗਾਈਆਂ ਗਈਆਂ ਸਨ, ਜਿਨਾਂ ਨੂੰ ਮੌਕੇ ‘ਤੇ ਲੁਹਾ ਦਿੱਤਾ ਗਿਆ।ਇਕ ਅਸ਼ਟਾਮ ਫਰੋਸ਼ ਮੁਖਤਾਰ ਸਿੰਘ ਗਲਤ ਪ੍ਰੈਕਟਿਸ ਕਰ ਰਿਹਾ ਸੀ, ਜਿਸ ਦਾ ਲਾਇਸੈਂਸ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਹੈ।ਜ਼ਿਲਾ ਮਾਲ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਨਿਯਮ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।PPN1809201717

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply