ਜੰਡਿਆਲਾ ਗੁਰੂ, 18 ਸਤੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਸੈਸ਼ਨ 2017-18 ਦੇ ਵਿਦਿਅਕ ਮੁਕਾਬਲਿਆਂ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਦਰਜ਼ ਕੀਤੀਆਂ ਜਨ।ਸਬ-ਜੂਨੀਅਰ ਵਰਗ ਦੇ ਲੋਕ ਗੀਤ ਮੁਕਾਬਲਿਆਂ ਵਿੱਚ ਜਿਲੇ ਵਿਚੋਂ ਸਕੂਲ ਦੀ ਵਿਦਿਆਰਥਨ ਪ੍ਰਨੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਤੇ ਸੁੰਦਰ ਲਿਖਾਈ ਮੁਕਾਬਲਿਆਂ `ਚ ਮਹਿਕਜੋਤ ਕੌਰ ਨੇ ਜਿਲੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ।ਚਿੱਤਰ ਕਲਾ ਮੁਕਾਬਲਿਆਂ ਵਿੱਚੋਂ ਸਬ ਜੂਨੀਅਰ ਵਰਗ `ਚ ਨਵਨੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਜੂਨੀਅਰ ਵਰਗ ਵਿੱਚ ਜਰਮਨਪਾਲ ਸਿੰਘ ਨੇ ਤੀਸਰੀ ਪੁਜਸ਼ਿ ਲਈ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪਿ੍ਰੰਸੀਪਲ ਅਮਰਪ੍ਰੀਤ ਕੌਰ ਨੇ ਬੱਚਿਆਂ ਨੂੰ ਸ਼ਾਬਾਸ਼ੀ ਅਤੇ ਮੈਡਲ ਦਿੱਤੇ ਅਤੇ ਅਧਿਆਪਕ ਜਸਬੀਰ ਸਿੰਘ, ਹਰਪ੍ਰਿਆ ਕੌਰ, ਜਗਰੂਪ ਕੌਰ, ਰਮਨਪ੍ਰੀਤ ਕੌਰ, ਅਮਨਦੀਪ ਕੌਰ ਨੂੰ ਵੀ ਸ਼ਾਬਾਸੀ ਦਿੰਦੇ ਹੋਏ ਉਹਨਾਂ ਦੇ ਕੰਮ ਦੀ ਪ੍ਰਸੰਸ਼ਾ ਕੀਤੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media