Friday, October 9, 2026

ਸਮਾਜਿਕ, ਧਾਰਮਿਕ ਤੇ ਸਿਆਸੀ ਕਾਰਕੁੰਨ ਅਕਾਲੀ ਦਲ ’ਚ ਸ਼ਾਮਲ

PPN1809201718ਨਵੀਂ ਦਿੱਲੀ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਕਈ ਸਮਾਜਿਕ, ਧਾਰਮਿਕ ਅਤੇ ਸਿਆਸੀ ਕਾਰਕੂਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ’ਚ ਸ਼ਮੂਲੀਅਤ ਕੀਤੀ।ਪਾਰਟੀ ਦਫ਼ਤਰ ਵਿਖੇ ਹੋਏ ਪ੍ਰੋਗਰਾਮ ਦੌਰਾਨ ਅਕਾਲੀ ਦਲ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਲ ’ਚ ਸ਼ਾਮਿਲ ਹੋਏ ਕਾਰਕੂਨਾਂ ਨੂੰ ਫੁੱਲਾਂ ਦਾ ਸਿਹਰਾ ਭੇਂਟ ਕਰਕੇ ਜੀ ਆਇਆ ਕਿਹਾ।
ਸ਼ਾਮਿਲ ਹੋਣ ਵਾਲੀ ਪ੍ਰਮੁੱਖ ਸਖਸ਼ੀਅਤਾਂ ’ਚ ਸਾਬਕਾ ਮਿਸ ਕੌਰ ਤੇ ਸੀਨੀਅਰ ਪੱਤਰਕਾਰ ਪ੍ਰੋਫੈਸਰ ਅਵਨੀਤ ਕੌਰ ਭਾਟੀਆ, ਨੌਜਵਾਨ ਆਗੂ ਤਰਵਿੰਦਰ ਸਿੰਘ ਬਾਬੂ, ਨਵਨੀਤ ਸਿੰਘ, ਅਮਰਪ੍ਰੀਤ ਸਿੰਘ, ਪਰਮਜੀਤ ਸਿੰਘ ਸ਼ੈਰੀ, ਜਗੀਰ ਸਿੰਘ, ਕੁਲਵਿੰਦਰ ਸਿੰਘ ਬੇਦੀ ਅਤੇ ਸਾਬਕਾ ਪ੍ਰਿੰਸੀਪਲ ਇੰਦਰਜੀਤ ਸਿੰਘ ਸ਼ਾਮਿਲ ਹਨ।ਜੀ.ਕੇ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਉਸਾਰੂ ਕਾਰਜਾਂ ਨੂੰ ਸਮਰਪਿਤ ਹੋ ਕੇ ਅਕਾਲੀ ਦਲ ਦੀ ਮੈਂਬਰਸ਼ਿੱਪ ਪ੍ਰਾਪਤ ਕਰ ਰਹੇ ਸੱਜਣਾਂ ’ਚ ਬਜ਼ੁਰਗ ਅਤੇ ਨੌਜਵਾਨ ਤੱਬਕੇ ਵੱਲੋਂ ਬਰਾਬਰ ਵਿਖਾਏ ਗਏ ਹੁੰਗਾਰੇ ਨੂੰ ਆਪਣੇ ਲਈ ਪ੍ਰੋਰਣਾ ਸਰੋਤ ਦੱਸਿਆ।
ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਹਮੇਸ਼ਾ ਹੀ ਪੰਥ ਦੀ ਆਵਾਜ਼ ਨੂੰ ਬਿਹਤਰ ਤਰੀਕੇ ਨਾਲ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।ਕਦੇ ਵੀ ਪੰਥਕ ਮਸਲਿਆਂ ’ਤੇ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਸਿਆਸੀ ਘੇਰੇਬੰਦੀ ਤੋਂ ਵੱਖ ਹੋ ਕੇ ਸਿਰਫ਼ ਕੌਮ ਦੀ ਚੜ੍ਹਦੀਕਲਾ ਨੂੰ ਆਪਣੇ ਏਜੰਡੇ ’ਚ ਅੱਗੇ ਰੱਖਿਆ ਹੈ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਕਮੇਟੀ ਵੱਲੋਂ ਪਟਨਾ ਸਾਹਿਬ ਵਿਖੇ ਭੇਜੀ ਗਈਆਂ ਤਿੰਨ ਟਰੇਨਾਂ ਦਾ ਜਿਕਰ ਕਰਦੇ ਹੋਏ ਜੀ.ਕੇ ਨੇ ਖਰਾਬ ਮੌਸ਼ਮ ਹੋਣ ਦੇ ਬਾਵਜੂਦ ਟਰੇਨਾਂ ਦੇ ਸਮੇਂ ਸਿਰ ਵਾਪਸੀ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਕਿਹਾ ਕਿ ਕਮੇਟੀ ਤੋਂ ਗੁਰੂ ਸਾਹਿਬ ਆਪ ਸੇਵਾ ਕਰਵਾ ਰਹੇ ਹਨ। ਇਸ ਕਰਕੇ ਉਨ੍ਹਾਂ ਸੇਵਾਵਾਂ ਦੀ ਮਕਬੂਲੀਅਤ ਸੰਗਤਾਂ ਦੇ ਉਤਸ਼ਾਹ ਨਾਲ ਹੋਰ ਮਜਬੂਤ ਹੋ ਜਾਂਦੀ ਹੈ।
ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਕੌਮੀ ਏਜੰਡੇ ਤਹਿਤ ਕੀਤੇ ਗਏ ਮੁੱਖ ਕਾਰਜਾਂ ’ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਹਮੇਸ਼ਾ ਪੰਥ ਦੀ ਆਵਾਜ਼ ਚੁੱਕਣ ਦਾ ਭਰੋਸਾ ਦਿੱਤਾ। ਸਿਰਸਾ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਦਲ ਦੇ ਨਾਲ ਜੁੜਨ ’ਚ ਵਿਖਾਈ ਜਾ ਰਹੀ ਦਿਲਚਸਪੀ ਸਾਨੂੰ ਹੋਰ ਕੰਮ ਕਰਨ ਵੱਲ ਤੋਰਦੀ ਹੈ।ਇਸ ਮੌਕੇ ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।ਦਲ ਵਿਚ ਸਮੂਲੀਅਤ ਕਰਨ ਵਾਲਿਆਂ ’ਚ ਰਵਿੰਦਰ ਸਿੰਘ, ਜੀ.ਐਸ.ਲਾਂਬਾ, ਹਰਮਨ ਸਿੰਘ, ਹਰਭਜਨ ਸਿੰਘ, ਦਲਜੀਤ ਸਿੰਘ, ਅਮਰਜੀਤ ਸਿੰਘ, ਅਨਮੋਲ ਸਿੰਘ, ਜਗਪ੍ਰੀਤ ਸਿੰਘ, ਮਨਨਿੰਦਰ ਸਿੰਘ, ਗਗਨਦੀਪ ਸਿੰਘ, ਬਨਿੰਦਰ ਸਿੰਘ, ਸਤਨਾਮ ਸਿੰਘ, ਸੁਰਿੰਦਰ ਸਿੰਘ ਭਾਟੀਆ, ਪਰਮਜੀਤ ਸਿੰਘ, ਹਰਜੀਤ ਸਿੰਘ ਮਿੱਕੀ ਅਤੇ ਪੁਸ਼ਪਿੰਦਰ ਸਿੰਘ ਸਣੇ ਕਈ ਨੌਜਵਾਨ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply