Friday, October 2, 2026

ਨੀਲ ਗਾਂ ਦੀ ਹੱਤਿਆ ਦਾ ਫਾਰਮਾਨ ਵਾਪਸ ਲਵੇ ਸਰਕਾਰ -ਜਿਆਣੀ

ਫਾਜ਼ਿਲਕਾ, 19 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਦੀ ਪਵਿੱਤਰ ਧਰਤੀ ਤੇ ਸਮੇਂ ਸਮੇਂ ਤੇ ਆਏ ਪੀਰ ਪਗੰਬਰਾਂ, ਰਿਸ਼ੀਆਂ ਮੁਨੀਆਂ ਨੇ ਅਹਿੰਸਾ Jiani Surjitਪਰਮੋ ਧਰਮ ਦਾ ਸੰਦੇਸ਼ ਦਿੱਤਾ ਹੈ।ਇਤਿਹਾਸ ਗਵਾਹ ਹੈ ਕਿ ਜੀਵਾਂ ਦੀ ਸੁਰੱਖਿਆ ਲਈ ਇਸ ਪਵਿੱਤਰ ਧਰਤੀ ਦੇ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਕਾਂਗਰ ਸਰਕਾਰ ਨੇ ਮਹਾਪੁਰਸ਼ਾਂ ਦੇ ਸੁਨੇਹੇ ਨੂੰ ਅਣਵੇਖਿਆ ਕਰਕੇ ਜੀਵਾਂ ਦੀ ਹੱਤਿਆ ਕਰਨ ਦੀ ਨੀਤੀ ਕਾਇਮ ਕਰ ਦਿੱਤੀ ਹੈ।
ਇਹ ਵਿਚਾਰ ਪ੍ਰਗਟ ਕਰਦੇ ਹੋਏ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਹਿਾ ਕਿ ਫਸਲਾਂ ਦੀ ਸੁਰੱਖਿਆ ਦੇ ਨਾਂ ਤੇ ਨੀਲ ਗਾਵਾਂ ਅਤੇ ਹੋਰਨਾਂ ਜੀਵਾਂ ਦੀ ਹੱਤਿਆ ਦੇ ਲਈ ਇਜਾਜਤ ਦੇਣਾ ਕਾਂਗਰਸ ਦੀ ਹਿੰਸਕ ਨੀਤੀ ਨੂੰ ਉਜਾਗਰ ਕਰਦਾ ਹੈ।ਉਨਾਂ ਕਿਹਾ ਕਿ ਸਰਹੱਦੀ ਜ਼ਿਲੇ ਫਾਜ਼ਿਲਕਾ ਵਿਚ ਬਿਸ਼ਨੋਈ ਸਮਾਜ ਵੱਲੋਂ ਵਣ ਪ੍ਰਾਣੀਆਂ ਦੀ ਸੁਰੱਖਿਆ ਲਈ ਹਮੇਸ਼ਾਂ ਆਪਣੀ ਜਾਨ ਦੀ ਬਾਜੀ ਲਗਾਈ ਹੈ। ਕਾਂਗਰਸ ਦਾ ਵਣ ਪ੍ਰਾਣੀਆਂ ਨੂੰ ਖ਼ਤਮ ਕਰਨ ਦੀ ਇਜਾਜ਼ਤ ਦੇਣਾ ਨਾ ਸਿਰਫ਼ ਬਿਸ਼ਨੋਈ ਸਮਾਜ ਦੇ ਲਈ ਸਗੋਂ ਵਣ ਪ੍ਰਾਣੀਆਂ ਨਾਲ ਪਿਆਰ ਕਰਨ ਵਾਲੇ ਅਹਿੰਸਾ ਵਾਦੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਵਾੜ ਹੈ।ਜੇਕਰ ਕਾਂਗਰਸ ਸਰਕਾਰ ਨੇ ਆਪਣਾ ਫਰਮਾਨ ਵਾਪਸ ਨਾ ਲਿਆ ਤਾਂ ਇਸ ਦੇ ਮਾੜੇ ਨਤੀਜੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭੁਗਤਣੇ ਪੈ ਸਕਦੇ ਹਨ।ਕਿਸੇ ਵੀ ਸੂਰਤ ਵਿਚ ਨਿਰਦੋਸ਼ ਅਤੇ ਮੂਕ ਵਣ ਪ੍ਰਾਣੀਆਂ ਦੀ ਹੱਤਿਆ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply