ਫਾਜ਼ਿਲਕਾ, 19 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਅੱਖਾਂ ਦਾਨ ਨੂੰ ਉਤਸ਼ਾਹਿਤ ਕਰਨ ਦੀ ਲੜੀ ਤਹਿਤ
ਅੱਜ ਚੋਥਾ ਸੈਮੀਨਾਰ ਸਥਾਨਕ ਜੋਤੀ ਬੀਐਡ ਕਾਲਜ ਵਿਚ ਅਯੋਜਿਤ ਕੀਤਾ ਗਿਆ।
ਸੈਮੀਨਾਰ ਵਿਚ ਮੁੱਖ ਮਹਿਮਾਨ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਦੇ ਸੀਜੇਐਮ ਕੇ.ਕੇ ਬਾਂਸਲ, ਸਹਾਇਕ ਸਿਵਲ ਸਰਜ਼ਲ ਡਾ. ਡੀ.ਕੇ ਭੁੱਕਲ ਸਨ, ਜਦਕਿ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ, ਅੱਖਾਂ ਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਸੀਨੀਅਰ ਮੀਤ ਪ੍ਰਧਾਨ ਸਰੋਜ ਥਿਰਾਨੀ, ਸੁਮਤੀ ਜੈਨ, ਮਹਿੰਦਰ ਤਿ੍ਰਪਾਠੀ, ਖਜ਼ਾਨਚੀ ਨਰੇਸ਼ ਮਿੱਤਲ, ਮਾਸਟਰ ਕ੍ਰਿਸ਼ਨ ਸ਼ਾਂਤ, ਬਿਮਲਾ ਧਵਨ, ਸੁਨੀਲ ਸੇਠੀ, ਅਵਨੀਸ਼ ਸਚਦੇਵਾ ਵਿਸ਼ੇਸ਼ ਰੂਪ ਨਾਲ ਹਾਜ਼ਰ ਸਨ।
ਪਿ੍ਰੰਸੀਪਲ ਅਨੀਤਾ ਅਰੋੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਸਾਇਟੀ ਵੱਲੋਂ ਸਮਾਜ ਦੇ ਪ੍ਰਤੀ ਕੀਤੇ ਜਾ ਰਹੇ ਕੰਮਾਂ ਵਿਸ਼ੇਸ਼ ਕਰਕੇ ਅੱਖਾਂ ਦਾਂਨ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੀ.ਜੇ.ਐਮ ਕੇ.ਕੇ ਬਾਂਸਲ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਅੱਖਾਂ ਦਾਨ ਸਾਡੇ ਸਰੀਰ ਦਾ ਸਭ ਤੋਂ ਖੂਬਸੂਰਤ ਅੰਤ ਹਨ। ਇਸ ਨੂੰ ਅਸੀਂ ਹੋਰ ਵੀ ਖੂਬਸੂਰਤ ਬਣਾ ਸਕਦੇ ਹਾਂ ਜੇਕਰ ਅਸੀਂ ਮਰਨ ਮਗਰੋਂ ਅੱਖਾਂ ਦਾਨ ਕਰ ਜਾਈਏ, ਤਾਕਿ ਇਨਾਂ ਖੂਬਸੂਰਤ ਅੱਖਾ ਨਾਲ ਕੋਈ ਨੇਤਰਹੀਨ ਵਿਅਕਤੀ ਇਸ ਖੂਬਸੂਰਤ ਸੰਸਾਰ ਨੂੰ ਵੇਖ ਸਕੇ। ਸੀ.ਜੇ.ਐਮ ਕੇ ਕੇ ਬਾਂਸਲ ਨੇ ਆਪਣੀਆਂ ਖੁਦ ਦੀਆਂ ਅੱਖਾਂ ਦਾਨ ਦਾ ਫਾਰਮ ਭਰਨ ਦਾ ਵਾਅਦਾ ਕੀਤਾ।
ਸੁਸਾਇਟੀ ਪ੍ਰਧਾਨ ਸ਼ਸ਼ੀ ਕਾਂਤ ਨੇ ਅਪੀਲ ਕੀਤੀ ਕਿ ਅੰਧ ਵਿਸ਼ਵਾਸ ਨੂੰ ਛੱਡ ਕੇ ਵੱਧ ਤੋਂ ਵੱਧ ਅੱਖਾਂ ਦਾਨ ਕੀਤੀਆਂ ਜਾਣ ਅਤੇ ਕਿਹਾ ਕਿ ਜਿਉਂਦੇ ਜੀ ਆਪਣੀਆਂ ਅੱਖਾਂ ਦਾਨ ਨਾਲ ਪਿਆਰ ਕਰੋ ਅਤੇ ਜਾਂਦੇ ਜਾਂਦੇ ਅੱਖਾਂ ਦਾਨ ਦੇ ਜਾਓ। ਉਨਾਂ ਨੇ ਅੱਖਾਂ ਦਾਨ ਸਬੰਧੀ ਪੂਰੀ ਜਾਣਕਾਰੀ ਦਿੱਤੀ।ਇਸ ਮੌਕੇ ਪ੍ਰਧਾਨ ਸ਼ਸ਼ੀ ਕਾਂਤ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਹੁਣ ਤੱਕ 346 ਵਿਅਕਤੀਆਂ ਦੀਆਂ ਅੱਖਾਂ ਦਾਨ ਲਈਆਂ ਜਾ ਚੁੱਕੀਆਂ ਹਨ ਅਤੇ ਫਾਜ਼ਿਲਕਾ ਜ਼ਿਲੇ ਪੁਰੇ ਭਾਰਤ ਵਿਚ ਅੱਖਾਂ ਦਾਨ ਵਿਚ ਪਹਿਲੇ ਸਥਾਨ ਤੇ ਹੈ। ਇਸ ਮੌਕੇ ਡਾ. ਡੀ.ਕੇ ਭੁੱਕਲ ਨੇ ਅੱਖਾਂ ਦਾਨ ਅਤੇ ਕੋਰਨੀਆਂ ਟਰਾਂਸਪਲਾਂਟ ਸਬੰਧੀ ਬਰੀਕੀ ਨਾਲ ਜਾਣਕਾਰੀ ਦਿੱਤੀ।
ਸੈਮੀਨਾਰ ਦੇ ਅੰਤ ਵਿਚ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਅੱਖਾਂ ਦਾਨ ਨੂੰ ਸਮਾਜ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਤੀਗਿਆ ਕਰਵਾਈ।ਸੁਸਾਇਟੀ ਪ੍ਰਧਾਨ ਅਤੇ ਸਾਰਿਆਂ ਮੈਂਬਰਾਂ ਵੱਲੋਂ ਸੀ.ਜੇ.ਐਮ ਕੇ.ਕੇ ਬਾਂਸਲ, ਡਾ. ਡੀ.ਕੇ ਭੁੱਕਲ, ਜੋਤੀ ਬੀ.ਐਡ ਕਾਲਜ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ, ਪਿ੍ਰੰਸੀਪਲ ਅਨੀਤਾ ਅਰੋੜਾ ਨੂੰ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਢਿਲੋ, ਸਕੱਤਰ ਸੰਦੀਪ ਅਨੇਜਾ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media