Thursday, October 1, 2026

ਰੈਡ ਕਰਾਸ ਦੀਆਂ ਸੇਵਾਵਾਂ ਦਾ ਦਾਇਰਾ ਹੋਰ ਵਧਾਇਆ ਜਾਵੇਗਾ – ਡਿਪਟੀ ਕਮਿਸ਼ਨਰ

PPN2009201707ਬਠਿੰਡਾ, 20 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਰੈਡ ਕਰਾਸ ਸੁਸਾਇਟੀ ਬਠਿੰਡਾ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਸੈਂਟ ਜੋਹਨ ਐਂਬੂਲੈਂਸ ਅਤੇ ਹਸਪਤਾਲ ਭਲਾਈ ਸ਼ਾਖਾ ਦੀ ਸਾਲਾਨਾ ਜਨਰਲ ਮੀਟਿੰਗ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ ਦੀਪਰਵਾ ਲਾਕਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਰੈਡ ਕਰਾਸ ਦੇ ਆਫੀਸ਼ੀਅਲ ਮੈਂਬਰਾਂ ਦੇ ਵਿਚੋ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਸ਼ੈਨਾ ਅਗਰਵਾਲ ਏ.ਡੀ.ਸੀ (ਜ), ਅਵੇਤਨੀ ਸਕੱਤਰ ਡਾ. ਵਿਨੀਤ ਕੁਮਾਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਅਤੇ  ਨਵੀਨ ਗਡਵਾਲ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ-ਕਮ-ਸਕੱਤਰ ਰੈਡ ਕਰਾਸ, ਬਠਿੰਡਾ ਤੋਂ ਇਲਾਵਾ ਰੈਡ ਕਰਾਸ ਦੇ ਪੈਟਰਨਜ਼, ਲਾਈਫ ਮੈਂਬਰਾਂ, ਸਾਲਾਨਾ ਜਨਰਲ ਹਾਊਸ ਮੈਂਬਰਜ਼ ਅਤੇ ਕਾਰਜਕਾਰੀ ਕਮੇਟੀ ਮੈਂਬਰਜ਼ ਨੇ ਭਾਗ ਲਿਆ। ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਡ ਡੰਮ ਚਿਲਡਰਨ, ਗੋਨਿਆਣਾ ਰੋਡ, ਬਠਿੰਡਾ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਕੱਤਰ ਰੈਡ ਕਰਾਸ ਵਾਧੂ ਚਾਰਜ ਨਵੀਨ ਗੱਡਵਾਲ ਨੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਜੀ ਆਇਆਂ ਕਿਹਾ।ਉਨਾਂ ਰੈਡ ਕਰਾਸ ਸੁਸਾਇਟੀ ਵੱਲੋ ਪਿਛਲੇ ਸਾਲਾਂ ਦੋਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ/ਗਤੀਵਿਧੀਆਂ ਬਾਰੇ ਹਾਊਸ ਮੈਂਬਰਜ਼ ਨੂੰ ਜਾਣਕਾਰੀ ਦਿੱਤੀ।ਮੀਟਿੰਗ ਵਿੱਚ ਰੈਡ ਕਰਾਸ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੀਆਂ ਸਾਲ 2015-16 ਦੀਆਂ ਸਾਲਾਨਾ ਅਤੇ ਆਡਿਟ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਅਤੇ ਪ੍ਰਵਾਨ ਕੀਤੀਆਂ ਗਈਆਂ।ਰੈਡ ਕਰਾਸ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਲਈ ਸਾਲ 2016-17 ਦੇ ਲੇਖੇ-ਜੋਖੇ ਤਿਆਰ ਹੋ ਚੁੱਕੇ ਹਨ।ਰੈਡ ਕਰਾਸ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੇ ਲੇਖੇ ਜੋਖੇ ਲਈ ਮੈਸ: ਜੀਵਨ ਗੋਇਲ ਐਡ ਕੰਪਨੀ ਨੂੰ ਸਾਲ 2017-18 ਲਈ ਬਤੋਰ ਆਡਿਟਰ ਨਿਯੁੱਕਤ ਕਰਨ ਦੀ ਪ੍ਰਵਾਨਗੀ ਹਾਊਸ ਵੱਲੋ ਦਿੱਤੀ ਗਈ।ਇਸ ਤੋ ਇਲਾਵਾ ਜਨਰਲ ਹਾਊਸ ਮੈਂਬਰਾਂ ਅਤੇ ਰੈਡ ਕਰਾਸ ਕਾਰਜਕਾਰੀ ਕਮੇਟੀ ਲਈ ਆਫੀਸ਼ਿਅਲ ਅਤੇ ਨੋਨ-ਆਫੀਸ਼ਿਅਲ ਮੈਂਬਰਜ਼ ਨੂੰ ਨਾਮਜ਼ੱਦ ਕਰਨ ਬਾਬਤ ਮੈਂਬਰਾਂ ਦੇ ਨਾਮ ਹਾਊਸ ਵਲੋ ਲਏ ਗਏ।ਮੀਟਿੰਗ ਦੀ ਕਾਰਵਾਈ ਉਪਰੰਤ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਦੀਪਰਵਾ ਲਾਕਰਾ ਨੇ ਕਿਹਾ ਕਿ ਰੈਡ ਕਰਾਸ ਜੋ ਲੰਮੇ ਸਮੇ ਤੋ ਮਾਨਵਤਾ ਦੀ ਭਲਾਈ ਲਈ ਕਾਰਜਸ਼ੀਲ ਹੈ, ਦੀਆਂ ਸੇਵਾਵਾਂ ਦਾ ਦਾਇਰਾ ਹੋਰ ਵਧਾਉਣ ਲਈ ਸਾਰੇ ਲਾਈਫ ਮੈਂਬਰਜ਼ ਯੋਗਦਾਨ ਪਾਉਣ।ਇਸ ਉਪਰੰਤ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਸ਼ੈਨਾ ਅਗਰਵਾਲ ਨੇ ਰੈਡ ਕਰਾਸ ਵੱਲੋ ਸਭ ਦਾ ਧੰਨਵਾਦ ਕੀਤਾ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply