ਬਠਿੰਡਾ, 20 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਨ ਸਟੋਪ ਸੈਂਟਰ ਸਖੀ ਬਠਿੰਡਾ ਦੇ ਸਟਾਫ ਮੁਲਾਜ਼ਮ ਮਿਸ ਮਨਜਿੰਦਰ ਕੌਰ ਕੇਸ ਵਰਕਰ ਅਤੇ ਸ਼੍ਰੀਮਤੀ ਜਸਪ੍ਰੀਤ ਕੌਰ ਸਾਇਕੋ ਸੋਸ਼ਲ ਕੌਂਸਲਰ ਦੁਆਰਾ ਹਾਜੀ ਰਤਨ ਗੁਰਦੁਆਰਾ ਸਾਹਿਬ ਬਠਿੰੰਡਾ ਵਿਖੇ ਅਤਿਆਚਾਰ ਤੋਂ ਪੀੜਤ ਔਰਤਾਂ ਦੀ ਮਦਦ ਸਬੰਧੀ ਸੈਮੀਨਾਰ ਲਗਾਇਆ ਗਿਆ ਇਸ ਸੈਮੀਨਾਰ ਵਿਚ ਦੋ ਸੁਪਰਵਾਈਜ਼ਰ ਅਤੇ 25-30 ਆਂਗਨਵਾੜੀ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ।ਉਨਾਂ ਨੂੰ ਸਖੀ ਸੈਂਟਰ ਬਾਰੇ ਦੱਸਿਆ ਗਿਆ।ਜੋ ਕਿ ਭਾਰਤ ਸਰਕਾਰ ਵਲੋਂ ਚਲਾਇਆ ਗਿਆ ਹੈ।ਜ਼ਿਲਾ ਬਠਿੰਡਾ ਵਿਚ ਸਥਾਪਿਤ ਕੀਤੇ ਵਨ ਸਟੋਪ ਸੈਂਟਰ ਸਖੀ ਬਠਿੰਡਾ ਜਿਸ ਦਾ ਮੁੱਖ ਉਦੇਸ਼ ਪਰਿਵਾਰ, ਸਮਾਜ ਦੇ ਅੰਦਰ ਪ੍ਰਾਈਵੇਟ ਅਤੇ ਪਬਲਿਕ ਸਥਾਨਾਂ ਵਿਚ ਹਿੰਸਾ ਤੋਂ ਪ੍ਰਭਾਵਤ ਔਰਤਾਂ ਨੂੰ ਵਿਸ਼ੇਸ਼ ਸੇਵਾਵਾਂ ਅਤੇ ਸਹਿਯੋਗ ਦੇਣਾ ਹੈ।ਆਂਗਨਵਾੜੀ ਵਰਕਰਾਂ ਨੂੰ ਦੱਸਿਆ ਗਿਆ ਕਿ ਅਤਿਆਚਾਰ ਤੋਂ ਪੀੜਤ ਔਰਤਾਂ ਜਿਵੇਂ ਕਿ ਜਿਨਸੀ ਹਮਲੇ, ਘਰੇਲੂ ਹਿੰਸਾ, ਸਾਈਬਰ ਕਰਾਈਮ, ਰੇਪ ਪੀੜਤ ਔਰਤਾਂ ਨੂੰ ਵਨ ਸਟੋਪ ਸੈਂਟਰ ਸਖੀ ਬਠਿੰਡਾ ਵਿਖੇ ਇਕ ਛੱਤ ਹੇਠਾਂ ਸਭ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media