Monday, September 28, 2026

ਸਪੋਰਟਸ ਸਕੂਲ ਘੁੱਦਾ ਦੀਆਂ ਬਾਸਕਿਟ ਬਾਲ ਖਿਡਾਰਣਾਂ ਦੀ ਰਾਸ਼ਟਰੀ ਕੈਂਪ ਲਈ ਹੋਈ ਚੋਣ

ਬਠਿੰਡਾ, 24 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜ਼ਦੀਕੀ ਪਿੰਡ ਘੁੱਦਾ ਦੇ ਸਪੋਰਟਸ ਸਕੂਲ ਦੀ ਬਾਸਕਿਟਬਾਲ PPN2409201710ਅੰਡਰ-14 ਟੀਮ ਦੀਆਂ ਦੋ ਖਿਡਾਰਣਾਂ ਸੁਮਨਪ੍ਰੀਤ ਕੌਰ ਅਤੇ ਕਮਲਜੀਤ ਕੌਰ ਦੀ ਚੋਣ ਰਾਸ਼ਟਰੀ ਕੈਂਪ ਹੋਣ ’ਤੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਸਕੂਲ ਦੇ ਪਿ੍ਰੰਸੀਪਲ ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਨੈਸ਼ਨਲ ਓਪਨ ਬਾਸਕਿਟਬਾਲ ਟੂਰਨਾਂਮੈਂਟ ਰਾਜਸਥਾਨ ਵਿਖੇ ਹੋਣੇ ਹਨ ਉਸ ਸਬੰਧ ’ਚ 8 ਅਕਤੂਬਰ ਤੋਂ 14 ਅਕਤੂਬਰ 2017 ਲਈ ਇਹ ਦੋਵੇਂ ਖਿਡਾਰਣਾਂ ਦਾ ਕੈਂਪ ਲੁਧਿਆਣਾ ਵਿਖੇ ਲੱਗ ਰਿਹਾ ਹੈ।ਪਿ੍ਰੰਸੀਪਲ ਗਿੱਲ ਨੇ ਕਿਹਾ ਕਿ ਇਸ ਦਾ ਸਿਹਰਾ ਸਕੂਲ ਬਾਸਕਿਟਬਾਲ ਕੋਚ ਹਰਜਿੰਦਰ ਸਿੰਘ ਅਤੇ ਖਿਡਾਰੀਆਂ ਦੀ ਮਿਹਨਤ ਨੂੰ ਜਾਂਦਾ ਹੈ।ਇਸ ਮੌਕੇ ਬਾਸਕਿਟਬਾਲ ਕੋਚ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਇਹ ਖਿਡਾਰਨਾਂ ਰਾਸ਼ਟਰੀ ਪੱਧਰ ਤੇ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕਰਨਗੀਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply