Wednesday, September 30, 2026

ਵੋਟਿੰਗ ਮਸ਼ੀਨ ਰਾਹੀਂ ਡੰਮੀ ਪੋਲਿੰਗ ਦੀ ਦਿੱਤੀ ਜਾਣਕਾਰੀ

ਅੰਮਿ੍ਤਸਰ, 24 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਰੀਜਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਅੰਮਿ੍ਰਤਸਰ-ਕਮ-ਚੋਣਕਾਰ ਰਜਿਸਟਰੇਸਨ PPN2409201723ਅਫਸਰ, 17-ਅੰਮਿ੍ਰਤਸਰ ਕੇਂਦਰੀ ਚੋਣ ਹਲਕਾ ਨੇ ਭਾਰਤ ਸਰਕਾਰ ਕਮਿਸ਼ਨ ਵੱਲੋਂ ਗਾਈਡਲਾਈਨਜ਼ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸਥਿਤ ਹੈਰੀਟੇਜ ਵਾਕ ਵਿਖੇ ਇੱਕ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਮੰਤਵ ਆਮ ਜਨਤਾਂ-ਵੋਟਰਾਂ ਨੂੰ ਵੋਟਿੰਗ ਮਸ਼ੀਨ ਰਾਹੀ ਵੋਟਾਂ ਪਾਉਣ  ਦੀ ਕਾਰਵਾਈ ਬਾਰੇ ਸਿੱਖਿਅਤ ਅਤੇ ਜਾਗਰੂਕ ਕੀਤਾ।ਇਸ ਕੈਂਪ ਵਿੱਚ ਜ਼ਿਲਾ ਚੋਣ ਦਫਤਰ ਅੰਮਿ੍ਰਤਸਰ ਪਾਸੋ ਉਪਲੱਬਧ ਕਾਰਵਾਈ ਗਈ ਵੋਟਿੰਗ ਮਸ਼ੀਨ ਰਾਹੀ ਡੰਮੀ ਪੋਲਿੰਗ (ਮੇਕ ਪੋਲ)ਦਾ ਪ੍ਰਬੰਧ ਕੀਤਾ ਗਿਆ।ਆਮ ਜਨਤਾ ਵੱਲੋਂ ਕੈਂਪ ਦਾ ਭਰਪੂਰ ਲਾਹਾ ਲਿਆ ਗਿਆ ਅਤੇ ਵੋਟਿੰਗ ਮਸ਼ੀਨ ਦਾ ਡਿਸਪਲੇ ਕਾਉਂਟਰ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਤਸ਼ਾਹਪੂਰਵਕ ਵੋਟਾਂ ਪਾਉਣ ਦੀ ਕਾਰਵਾਈ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਵੋਟ ਪਾਉਣ ਦਾ ਅਭਿਆਸ ਵੀ ਕੀਤਾ।ਕੈਂਪ ਦੇ ਸੰਚਾਲਨ ਦਿਨੇਸ਼ ਸੂਰੀ, ਸੁਪਰਡੈਂਟ ਦੀਪਕ ਮੋਹਨ ਚੋਣ ਕਾਨੂੰਗੇ ਅਤੇ ਯੋਗੇਸ ਕੁਮਾਰ ਸਾਥੀ ਦੁਆਰਾ ਕੀਤਾ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply