ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਚਲੀ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ 7 ਮਹੀਨ੍ਹਿਆਂ ਦੇ ਕਾਰਜਕਾਲ ’ਚ ਇਹ ਸਿੱਧ ਕਰ
ਦਿੱਤਾ ਹੈ ਇਹ ਲੋਕ ਵਿਰੋਧੀ ਸਰਕਾਰ ਹੈ, ਜਿਸ ਨੇ ਵੋਟਾਂ ਦੌਰਾਨ ਲੋਕਾਂ ਨੂੰ ਮਨ ਲੁਭਾਉ ਭਾਸ਼ਣਾਂ ਰਾਹੀਂ ਵੋਟਾਂ ਹੀ ਬਟੌਰੀਆਂ ਹਨ।ਇਹ ਪ੍ਰਗਟਾਵਾ ਅੱਜ ਇੱਥੇ ਜਾਰੀ ਆਪਣੇ ਪ੍ਰੈੱਸ ਬਿਆਨ ’ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀ 11 ਅਕਤੂਬਰ ਨੂੰ ਹੋ ਰਹੀ ਜ਼ਿਮਨੀ ਚੋਣ ’ਚ ਵੋਟਰਾਂ ਦਾ ਫ਼ਤਵਾ ਲੈ ਕੇ ਭਾਜਪਾ-ਅਕਾਲੀ ਗਠਜੋੜ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਵਿਰੋਧੀ ਧਿਰ ਕਾਂਗਰਸ ਪਾਰਟੀ ਦਾ ਬੋਰੀਆ-ਬਿਸਤਰਾ ਗੋਲ ਕਰਨਗੇ।ਛੀਨਾ ਨੇ ਕਿਹਾ ਕਿ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਗੁਰੂ ਨਗਰੀ ’ਚੋਂ ਪਹਿਲਾਂ ਐਮ.ਪੀ ਰਹਿ ਚੁੱਕੇ ਹਨ, ਜਿੱਤਣ ਉਪਰੰਤ ਕਦੇ ਵੀ ਜਨਤਾ ਦੀਆਂ ਦੁੱਖ-ਤਕਲੀਫ਼ਾਂ ’ਚ ਸ਼ਰੀਕ ਨਹੀਂ ਹੋਏ ਅਤੇ ਨਾ ਇਸ ਖੇਤਰ ਦੇ ਵਿਕਾਸ ਸਬੰਧੀ ਕਦੇ ਸੰਜੀਦਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਨੂੰ ਹੋਂਦ ’ਚ ਲਿਆ ਕੇ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਜਿਸ ਦਾ ਨਤੀਜਾ ਉਨ੍ਹਾਂ ਨੂੰ ਗੁਰਦਾਸਪੁਰ ਵਿਖੇ ਹੋ ਰਹੀ ਜ਼ਿਮਨੀ ਚੋਣ ’ਚ ਭੁਗਤਨਾ ਪਵੇਗਾ।
ਛੀਨਾ ਨੇ ਕਿਹਾ ਕਿ ਸਲਾਰੀਆ ਦੇ ਹੱਕ ’ਚ ਹੋ ਰਹੀਆ ਰੈਲੀਆਂ ਵਿਚ ਲੋਕਾਂ ਦੇ ਭਾਰੀ ਇਕੱਠ ਨੇ ਵਿਰੋਧੀਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ।ਉਨ੍ਹਾਂ ਕਿਹਾ ਕਿ ਕਾਗਰਸ ਪਾਰਟੀ ਦੇੇ ਉਮੀਦਵਾਰ ਸੁਨੀਲ ਜਾਖੜ ਨੂੰ ਕਾਂਗਰਸ ਦੀ ਆਪਸੀ ਫੁੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਉਸ ਨੂੰ ਇਸ ਜਿਮਨੀ ਚੋਣ ’ਚ ਲੈ ਡੁੱਬੇਗਾ, ਜਿੱਤ ਤਾਂ ਦੂਰ ਦੀ ਗੱਲ ਹੈ ਅਤੇ ਕੈਪਟਨ ਸਰਕਾਰ ਵੱਲੋਂ ਚੋਣ ਵਾਅਦੇ ਨਾ ਪੂਰੇ ਕਰਨ ਕਾਰਨ ਲੋਕਾਂ ਦੇ ਭਾਰੀ ਵਿਦਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਂਧਦਿਆ ਕਿਹਾ ਕਿ ਕਾਂਗਰਸ ਪਾਰਟੀ ਦੇ ਸੱਤਾ ਹਾਸਲ ਕਰਨ ਉਪਰੰਤ ਬੇਰੋਜ਼ਗਾਰੀ, ਡਾਂਵਾਡੋਲ ਵਿਕਾਸ ਦੇ ਕੰਮ, ਭ੍ਰਿਸ਼ਟਾਚਾਰ ਦਾ ਵੱਧਣਾ, ਕਿਸਾਨਾਂ ਦੀਆਂ ਖੁਦਕਸ਼ੀਆਂ ’ਚ ਵਾਧਾ ਅਤੇ ਗੁੰਡਾਗਰਦੀ, ਚਰਮਰਾਈ ਹੋਈ ਕਾਨੂੰਨੀ ਵਿਵਸਥਾ, ਧਾਰਮਿਕ ਗ੍ਰੰਥਾਂ ਤੇ ਤਸਵੀਰਾਂ ਦੀਆਂ ਬੇਅਦਬੀਆਂ ਆਦਿ ਨੇ ਸੂਬੇ ’ਚ ਜ਼ੋਰ ਫੜ੍ਹਿਆ ਹੈ ਅਤੇ ਝੂਠੀਆਂ ਉਮੀਦਾਂ ਅਤੇ ਸੁਪਨਿਆਂ ਰਾਹੀਂ ਜਨਤਾ ਨਾਲ ਵਿਸ਼ਵਾਸ਼ਘਾਤ ਕਰਕੇ ਧਰੋਹ ਕਮਾਇਆ ਹੈ।ਉਨ੍ਹਾਂ ਕ੍ਰਿਕੇਟਰ ਅਤੇ ਟੀ. ਵੀ. ਚੈਨਲਾਂ ਦਾ ਸ਼ਿੰਗਾਰ ਅਤੇ ਨਵੇ ਬਣੇ ਸਥਾਨਕ ਸਰਕਾਰਾ ਮੰਤਰੀ ’ਤੇ ਨਿਸ਼ਾਨਾ ਸਾਂਧਦਿਆਂ ਕਿਹਾ ਕਿ ਚੋਣ ਪ੍ਰਚਾਰ ਮੌਕੇ ਉੱਚੇ-ਉੱਚੇ ਠਹਾਕਿਆਂ ਨਾਲ ਲੋਕਾਂ ਨੂੰ ਆਪਣੇ ਲੁਭਾਣੇ ਭਾਸ਼ਣਾਂ ਰਾਹੀਂ ਗੁੰਮਰਾਹ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਵੋਟਾਂ ਹਾਸਲ ਕਰਨ ’ਚ ਸਫ਼ਲ ਨਹੀਂ ਹੋਣਗੇ ਅਤੇ ਗੁਰਦਾਸਪੁਰ ਜ਼ਿਮਨੀ ਚੋਣ ਉਨ੍ਹਾਂ ਨੂੰ ਮੂੰਹ ਕੀ ਖਾਣੀ ਪਵੇਗੀ। ਉਨ੍ਹਾਂ ਸਮੂਹ ਅਕਾਲੀ-ਭਾਜਪਾ ਆਗੂਆਂ ਤੇ ਵਰਕਰਾਂ ਨੂੰ ਉਤਸ਼ਾਹਿਤ ਕਰਦਿਆ ਕਿਹਾ ਕਿ ਉਹ ਸਲਾਰੀਆ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਹਰ ਹਲਕੇ ’ਚ ਪੂਰੀ ਤਰਾ ਡੱਟ ਜਾਣ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media