Friday, June 26, 2026

ਪਸ਼ੂਆਂ ਦੀ ਖੁਰਾਕ ਬਣਾਉਣ ਲਈ ਪਰਾਲੀ ਦੀ ਕੀਤੀ ਜਾਵੇ ਵਰਤੋਂ – ਡਿਪਟੀ ਕਮਿਸ਼ਨਰ

PPN0410201711

ਫਾਜ਼ਿਲਕਾ, 4 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਉਸਦੀ ਸਾਂਭ-ਸੰਭਾਲ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਜਮੀਂਦਾਰਾ ਫਾਰਮਸੋਲਯੂਸ਼ਨਜ਼ ਤੇ ਨਾਬਾਰਡ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ।ਮੀਟਿੰਗ ਦੌਰਾਨ ਪਰਾਲੀ ਨੂੰ ਅੱਗ ਨਾ ਲਾ ਕੇ ਉਸ ਦੀ ਸੰਭਾਲ ਤੇ ਪਸ਼ੂਆਂ ਲਈ ਖੁਰਾਕ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਦੀ ਹੋਈ ਇਕ ਵੀਡੀਓ ਵੀ ਦਿਖਾਈ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਆਪਣੀ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੀ ਖੁਰਾਕ ਵਜੋਂ ਵਰਤ ਸਕਦੇ ਹਨ ਅਤੇ ਪਰਾਲੀ ਦਾ ਆਚਾਰ ਬਣਾ ਕੇ ਪਸ਼ੂਆਂ ਨੂੰ ਦਿੱਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਕਿਸਾਨ ਆਪਣੀ ਪਰਾਲੀ ਦੀ ਖੱਪਤ ਕਰਨ ਲਈ ਗਊਸ਼ਲਾਵਾਂ ਨੂੰ ਵੀ ਦੇ ਸਕਦੇ ਹਨ ਜਿਸ ਨਾਲ ਉਨਾਂ ਦੀ ਪਰਾਲੀ ਦੀ ਸਮੱਸਿਆ ਦਾ ਹੱਲ ਵੀ ਹੋਵੇਗਾ ਅਤੇ ਗਊਸ਼ਲਾਵਾਂ ਵਿੱਚ ਚਾਰੇ ਦੀ ਘਾਟ ਵੀ ਨਹੀਂ ਆਏਗੀ। ਉਨਾਂ ਦੱਸਿਆ ਕਿ ਜ਼ਿਲੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਵੱਖ-ਵੱਖ ਤਰੀਕਿਆਂ ਬੇਲਰ, ਸਟ੍ਰਾਅ ਚੌਪਰ, ਮਲਚਰ, ਪਲਟਾਵਾਂ ਹਲ ਤੇ ਟਰਬੋ ਹੈਪੀ ਸੀਡਰ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਵਰਤੋਂ ਵਿੱਚ ਲਿਆਉਣ ਲਈ ਆਏ ਹੋਏ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪਰਾਲੀ ਨੂੰ ਵਰਤੋਂ ਵਿੱਚ ਲਿਆਉਣ ਅਤੇ ਅੱਗ ਲਾਉਣ ਤੋਂ ਗੁਰੇਜ਼ ਕਰਨ।
ਕਿਸਾਨਾਂ ਨੂੰ ਇਸ ਮੌਕੇ ਵੀਡੀਓ ਦਿਖਾਈ ਗਈ ਜਿਸ ਵਿੱਚ ਪਰਾਲੀ ਦੀ ਵਰਤੋਂ ਕਰਨ ਲਈ ਦੱਸਿਆ ਗਿਆ। ਇਸ ਵੀਡੀਓ ਵਿੱਚ ਪਰਾਲੀ ਵਿੱਚ ਪਾਏ ਜਾਂਦੇ ਪੌਸ਼ਟਿਕ ਤੱਤਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਤਾਂ ਜੋ ਕਿਸਾਨ ਆਪਣੇ ਪਸ਼ੂਆਂ ਨੂੰ ਚਾਰੇ ਵਜੋਂ ਪਰਾਲੀ ਦੀ ਵਰਤੋਂ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੁੱਧਲ, ਐਸ.ਡੀ.ਐਮ ਫਾਜ਼ਿਲਕਾ ਬਲਬੀਰ ਰਾਜ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਅਰੁਣ ਜਿੰਦਲ, ਜਮੀਂਦਾਰਾ ਫਾਰਮ ਸੋਲਯੂਸ਼ਨਜ਼ ਪ੍ਰਾਇਵੇਟ ਲਿਮਟਿਡ ਦੇ ਐਮ.ਡੀ ਸੁਰਿੰਦਰ ਕੁਮਾਰ ਆਹੁਜਾ, ਪਸ਼ੂਧਨ ਚਾਰਾ ਸੰਸਾਧਨ ਤੇ ਤਕਨੀਕੀ ਕੇਂਦਰ ਦੇ ਪੋ੍ਰਫੈਸਰ ਰਾਜੇਸ਼ ਕੁਮਾਰ ਧੂੜੀਆ, ਗਊਸ਼ਲਾਵਾਂ ਦੇ ਪ੍ਰਬੰਧਕ ਅਤੇ ਕਿਸਾਨ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply