Sunday, August 2, 2026

ਡਾਗ ਸ਼ੋਅ ਅਤੇ ਘੋੜੀਆਂ ਦਾ ਨਾਚ ਹੋਵੇਗਾ ਪਸ਼ੂ ਮੇਲੇ ਦਾ ਵਿਸ਼ੇਸ਼ ਆਕਰਸ਼ਣ

ਸੰਯੁਕਤ ਰਾਸ਼ਟਰ ਦੇ ਸਲਾਹਕਾਰ ਦੇਣਗੇ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਗੁਰ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – 9 ਅਤੇ 10 ਅਕਤੂਬਰ ਨੂੰ ਵੱਲਾ ਮੰਡੀ ਵਿਖੇ ਹੋਣ ਵਾਲੀ ਪਸ਼ੂ ਧੰਨ ਚੈਂਪੀਅਨਸ਼ਿਪ ਅਤੇ ਪਸ਼ੂਆਂ ਦੀ ਨਸਲ ਦੇ ਮੁਕਾਬਲਿਆਂ ਵਿਚ ਇਸ ਵਾਰ ‘ਡਾਗ ਸ਼ੋਅ’ ਅਤੇ ਘੋੜੀਆਂ ਦਾ ਨਾਚ ਵਿਸ਼ੇਸ਼ ਆਕਰਸ਼ਣ ਹੋਣਗੇ।ਇਹ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਰਾਜੇਸ਼ ਕੁਮਾਰ ਡੋਗਰਾ ਨੇ ਦੱਸਿਆ ਕਿ 9 ਅਕਤੂਬਰ ਨੂੰ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕਰਨਗੇ।ਉਨਾਂ ਦੱਸਿਆ ਕਿ ਮੇਲੇ ਵਿਚ ਚੰਗੀ ਨਸਲ ਦੇ ਪਸ਼ੂ, ਜਿੰਨਾਂ ਵਿਚ ਗਾਵਾਂ, ਮੱਝਾਂ, ਬੱਕਰੀਆਂ, ਸੂਰ, ਘੋੜੇ ਅਤੇ ਕੁੱਤੇ ਸ਼ਾਮਲ ਹਨ, ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਉਨਾਂ ਦੇ ਮਾਲਕਾਂ ਨੂੰ ਲੱਖਾਂ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਜਾਣਗੇ।
ਡਾ. ਡੋਗਰਾ ਨੇ ਦੱਸਿਆ ਕਿ ਪਹਿਲੇ ਦਿਨ ਵੱਡੀ ਨਸਲ ਦੇ ਕੁੱਤੇ ਜਿੰਨਾਂ ਵਿਚ ਜਰਮਨ ਸੈਫਰਡ, ਲੈਬਰਾਡੋਰ, ਰਾਟ ਵੀਲਰ ਆਦਿ ਦੀਆਂ ਨਸਲਾਂ ਦੇ ਮੁਕਾਬਲੇ ਹੋਣਗੇ ਅਤੇ 10 ਅਕਤੂਬਰ ਨੂੰ ਛੋਟੀ ਨਸਲ ਦੇ ਕੁੱਤੇ, ਜਿੰਨਾਂ ਵਿਚ ਪਗ, ਬੀਮਨ ਆਦਿ ਸ਼ਾਮਿਲ ਹਨ, ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਤੋਂ ਇਲਾਵਾ ਵੱਧ ਦੁੱਧ ਦੇਣ ਵਾਲੀ ਗਾਂ ਅਤੇ ਮੱਝ ਨੂੰ ਜੇਤੂ ਪੁਰਸਕਾਰ ਦਿੱਤਾ ਜਾਵੇਗਾ ਅਤੇ ਚੰਗੀ ਨਸਲ ਦੇ ਘੋੜੇ ਤੇ ਘੋੜੀ ਦੀ ਚੋਣ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੋਵੇਂ ਦਿਨ ਕਿਸਾਨਾਂ ਨੂੰ ਇੰਨਾਂ ਸਹਾਇਕ ਧੰਦਿਆਂ ਬਾਰੇ ਵਿਸਥਾਰਤ ਅਤੇ ਜ਼ਰੂਰੀ ਜਾਣਕਾਰੀ ਦੇਣ ਲਈ ਸੰਯੁਕਤ ਰਾਸ਼ਟਰ ਦੇ ਏਸ਼ੀਆ ਖੇਤਰ ਤੋਂ ਸਲਾਹਕਾਰ ਡਾ. ਗੁਰਅਵਤਾਰ ਸਿੰਘ ਅਤੇ ਹੋਰ ਪਸ਼ੂ ਮਾਹਿਰ ਪੁੱਜਣਗੇ।ਡਾ. ਡੋਗਰਾ ਨੇ ਦੱਸਿਆ ਕਿ ਪਸ਼ੂ ਪਾਲਣ ਹੁਣ ਪੰਜਾਬ ਵਿਚ ਸਹਾਇਕ ਧੰਦਾ ਨਾ ਰਹਿ ਕੇ ਕਈ ਪਰਿਵਾਰਾਂ ਲਈ ਮੁੱਖ ਧੰਦਾ ਹੋ ਨਿਬੜਿਆ ਹੈ ਅਤੇ ਲੱਖਾਂ ਲੋਕਾਂ ਲਈ ਰੋਜ਼ਗਾਰ ਦਾ ਸਾਧਨ ਹੈ। ਉਨਾਂ ਸਰਹੱਦੀ ਪੱਟੀ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਮੇਲੇ ਵਿਚ ਸ਼ਿਰਕਤ ਕਰਨ ਅਤੇ  ਮਾਹਿਰਾਂ ਦੇ ਵਿਚਾਰ ਸੁਣਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply