Wednesday, June 24, 2026

ਸੂਬੇਦਾਰ ਮੇਜਰ ਗੁਰਚਰਨ ਸਿੰਘ ਵੀਰ ਚੱਕਰ ਐਮ.ਸੀ ਦੀ ਪ੍ਰਤਿਭਾ ਪੰਜਾਬ ਸਟੇਟ ਵਾਰ ਹੀਰੋਜ ਮੈਮੋਰੀਅਲ ਐਂਡ ਮਿਊਜੀਅਮ `ਚ ਲਗਾਈ

PPN0610201714ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ), ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਅਤੇ ਸੈਕਟਰੀ ਜਿਲਾ ਸੈਨਿਕ ਬੋਰਡ ਅੰਮਿ੍ਰਤਸਰ ਵਲਂੋ ਦਿੱਤੀ ਜਾਣਕਾਰੀ ਅਨੁਸਾਰ ਸੂਬੇਦਾਰ ਮੇਜਰ (ਆਨਰੇਰੀ ਕੈਪਟਨ) ਗੁਰਚਰਨ ਸਿੰਘ ਵੀਰ ਚੱਕਰ, ਮਿਲਟਰੀ ਕਰਾਸ (ਦੋਹਰੀਵਾਰ) ਮੈਨਸ਼ਨ ਇੰਨ ਡਿਸਪੈਚਚ ਪ੍ਰਾਪਤ ਕਰਨ ਵਾਲੇ ਬਹਾਦਰ ਜਾਂਬਾਜ਼ ਸੰਨ 1931 ਈ: ਵਿੱਚ ਫਸਟ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ।ਬਟਾਲੀਅਨ ਵਿੱਚ ਸੇਵਾ ਕਰਦੇ ਹੋਏ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਸੰਨ 1945 ਈ: ਵਿੱਚ ਬਰਮਾ ਦੀ ਲੜਾਈ ਵਿੱਚ ਉਹਨਾਂ ਨੂੰ ਬੇਹਤਰੀਨ ਸੇਵਾਵਾਂ ਨਿਭਾਉਣ `ਤੇ ਮਿਲਟਰੀ ਕਰਾਸ ਦੇ ਕੇ ਸਨਮਾਨਿਆ ਗਿਆ।ਸੰਨ 1947 ਦੇ ਜੰਮੂ ਕਸ਼ਮੀਰ ਅਭਿਆਨ ਦੇ ਦੌਰਾਨ ਬਟਾਲੀਅਨ ਦੇ ਨਾਲ ਪਾਕਿਸਤਾਨੀ ਘੁਸਪੈਠੀਆਂ ਦੇ ਵਿਰੁੱਧ ਕਾਰਵਾਈ ਕਰਦਿਆਂ ਬੁਰੀ ਤਰਾ ਜਖਮੀ ਹੋਣ ਦੇ ਬਾਵਜੂਦ ਵੀ ਉਹ ਬਹਾਦਰੀ ਨਾਲ ਲੜਦੇ ਰਹੇ।ਜਿਸ ਲਈ ਭਾਰਤ ਸਰਕਾਰ ਵਲੋ ਉਹਨਾਂ ਨੂੰ ਵੀਰ ਚੱਕਰ ਨਾਲ ਸਨਮਾਨਿਆ ਗਿਆ। ਉਹ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸ਼ਾਦ ਦੇ ਏ.ਡੀ.ਸੀ ਵੀ ਰਹੇ।ਰਿਟਾਇਰਮੈਂਟ ਤੋਂ ਬਾਅਦ 3 ਅਕਤੂਬਰ 1981 ਨੂੰ ਆਪ ਸਵਰਗ ਸਿਧਾਰ ਗਏ।ਉਹਨਾਂ ਦੀ ਮੋਤ ਦੀ ਵਰੇਗੰਢ ਦੇ ਮੌਕੇ ਮਿਤੀ 3 ਅਕਤੂਬਰ 2017 ਨੂੰ ਉਹਨਾਂ ਦੇ ਜਵਾਈ ਕਰਨਲ ਜੇ.ਐਸ ਚਾਹਲ (ਰਿਟਾ) ਨੇ ਸੂਬੇਦਾਰ ਮੇਜਰ (ਆਨਰੇਰੀ ਕੈਪਟਨ) ਗੁਰਚਰਨ ਸਿੰਘ ਦੀ ਚਾਂਦੀ ਦੀ ਪ੍ਰਤਿੱਭਾ ਅਤੇ ਬਹਾਦਰੀ ਦੇ ਮੈਡਲ ਪੰਜਾਬ ਸਟੇਟ ਵਾਰ ਹੀਰੋਜ ਮੈਮੋਰੀਅਲ ਅਤੇ ਮਿਊਜੀਅਮ ਅੰਮਿਤਸਰ ਵਿਖੇ ਲਗਾਉਣ ਲਈ ਕਰਨਲ ਅਮਰਬੀਰ ਸਿੰਘ ਚਾਹਲ (ਰਿਟਾ) ਜਿਲਾ ਰਖਿਆਂ ਸੇਵਾਵਾਂ ਭਲਾਈ ਅਫਸਰ ਅਤੇ ਲੈਫ ਕਰਨਲ ਐਚ.ਪੀ ਸਿੰਘ ਜਰਨਲ ਮੈਨੈਜਰ ਪੰਜਾਬ ਸਟੇਟ ਵਾਰ ਹੀਰੋਜ ਮੈਮੋਰੀਅਲ ਐਂਡ ਮਿਊਜੀਅਮ ਅੰਮਿ੍ਰਤਸਰ ਨੂੰ ਭੇਟ ਕੀਤੇ।ਸੂਬੇਦਾਰ ਮੇਜਰ (ਆਨਰੇਰੀ ਕੈਪਟਨ) ਗੁਰਚਰਨ ਸਿੰਘ ਦੀ ਚਾਂਦੀ ਦੀ ਪ੍ਰਤਿਭਾ ਅਤੇ ਬਹਾਦਰੀ ਮੈਡਲਾਂ ਨੂੰ ਜੰਮੂ ਅਤੇ ਕਸ਼ਮੀਰ ਗੈਲਰੀ ਵਿੱਚ ਲਗਾਇਆ ਜਾਵੇਗਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply