Monday, July 28, 2025
Breaking News

ਸੁਲਤਾਨਵਿੰਡ ਦੀ ਰੈਲੀ ਪ੍ਰਤੀ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ- ਰਾਹੀ, ਢਿਲੋਂ

PPN190201

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ)- ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੱਜ 20 ਫਰਵਰੀ ਨੂੰ ਕੀਤੇ ਜਾ ਰਹੇ ਵਿਕਾਸ ਕਾਰਜ਼ਾਂ ਦੇ ਉਦਘਾਟਨ ਮੌਕੇ ਅਕਾਲੀ ਵਰਕਰਾਂ ਦੀ ਜੋ ਰੈਲੀ ਕਰਵਾਈ ਜਾ ਰਹੀ ਹੈ, ਉਸ ਵਿੱਚ ਇਲਾਕਾ ਵਾਸੀਆਂ ਦੀ ਵੱਧ ਤੋ ਵੱਧ ਸ਼ਮੂਲੀਅਤ ਯਕੀਨੀ ਬਨਾਉਣ ਲਈ ਕੌਂਸਲਰ ਭੁਪਿੰਦਰ ਸਿੰਘ ਰਾਹੀ ਅਤੇ ਅਕਾਲੀ ਆਗੂ ਡਾ. ਸੁਪਿੰਦਰ ਸਿੰਘ ਢਿਲੋਂ ਵਲੋਂ ਆਪਣੇ ਸਾਥੀਆਂ ਸਮੇਤ ਲੋਕਾਂ ਨਾਲ ਉਨਾਂ ਦੇ ਘਰਾਂ ਵਿੱਚ ਜਾ ਕੇ ਸੰਪਰਕ ਕੀਤਾ ਗਿਆ।ਆਗੂਆਂ ਨੇ ਉਜਾਗਰ ਨਗਰ ਤੋਂ ਸ਼ੁਰੂ ਹੋ ਕੇ ਆਗੂਆਂ ਨੇ ਜਵਾਹਰ ਨਗਰ, ਸੁਭਾਸ਼ ਕਲੌਨੀ, ਮੰਦਰ ਵਾਲੇ ਪਲਾਟ, ਲਿੰਕ ਰੋਡ ਸੁਲਤਾਨਵਿੰਡ ਅਤੇ ਸੁਲਤਾਨਵਿੰਡ ੬ ਵਾੜ ਪੰਡੋਰਾ ਦੇ ਇਲਾਕਿਆਂ ਦਾ ਚੱਕਰ ਲਾਇਆ।ਇਸ ਮੌਕੇ ਕੌਂਸਲਰ ਰਾਹੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੇ ਵਿਸ਼ੇਸ਼ ਯਤਨਾਂ ਸਦਕਾ ਪਿੰਡ ਸੁਲਤਾਨਵਿੰਡ ਵਿਖੇ ਜੋ ੨੮੧ ਕਰੋੜ ਦੀ ਲਾਗਤ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਸ ਲਈ ਬੁਲਾਰੀਆ ਵਧਾਈ ਦੇ ਪਾਤਰ ਹਨ।ਡਾ. ਸੁਪਿੰਦਰ ਢਿਲੋਂ ਨੇ ਕਿਹਾ ਕਿ ਇਸ ਅਕਾਲੀ ਰੈਲੀ ਪ੍ਰਤੀ ਲੋਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋਂ ਪਿੰਡ ਵਾਸੀਆਂ ਦੀਆਂ ਲੰਮੇ ਸਮੇਂ ਤੋਂ ਲਕਦੀਆਂ ਆ ਰਹੀਆਂ ਮੰਗਾਂ ਹੱਲ ਹੋ ਜਾਣ ਨਾਲ ਉਨਾਂ ਨੂੰ ਵੱਡਾ ਲਾਭ ਪੁੱਜੇਗਾ।ਇਸ ਮੌਕੇ ਸੁਖਪਾਲ ਸਿੰਘ, ਬਾਬਾ ਹਰਜਿੰਦਰ ਸਿੰਘ, ਬਲਦੇਵ ਸਿੰਘ ਸੰਧੂ, ਅਰਜਨ ਸਿੰਘ, ਕਰਨ ਸਿੰਘ, ਡਾ. ਪਰਮਜੀਤ ਸਿੰਘ ਵੀ ਮੌਜੂਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply