Tuesday, July 7, 2026

ਜਾਖੜ ਦੀ ਜਿੱਤ ਦੀ ਖੁਸ਼ੀ ’ਚ ਵੰਡੇ ਲੱਡੂ

ਕੈਪਟਨ ਦੀਆਂ ਨੀਤੀਆਂ ’ਤੇ ਲੋਕਾਂ ਨੇ ਲਗਾਈ ਮੋਹਰ – ਅਮਰੀਕ ਸੰਦੌੜ, ਜਗਰੂਪ ਸੰਦੌੜ

PPN1510201703ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗੁਰਦਾਸਪੁਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਜਿੱਤ ਦੀ ਖਬਰ ਫੈਲਦਿਆਂ ਹੀ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਖੁਸ਼ੀ ਨੂੰ ਸਾਂਝਾ ਕਰਦੇ ਸੰਦੌੜ ਬਲਾਕ ਦੇ ਯੂਥ ਪ੍ਰਧਾਨ ਅਮਰੀਕ ਸਿੰਘ ਸੰਦੌੜ ਅਤੇ ਡਾ. ਜਗਰੂਪ ਸਿੰਘ ਜਨਰਲ ਸੈਕਟਰੀ ਜ਼ਿਲਾ ਸੰਗਰੂਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਰਾਜ ਸਰਕਾਰ ਦੀਆਂ ਨੀਤੀਆਂ ’ਤੇ ਗੁਰਦਾਸਪੁਰ ਹਲਕੇ ਦੇ ਲੋਕਾਂ ਨੇ ਆਪਣੀ ਮੋਹਰ ਲਗਾ ਕੇ ਦੱਸ ਦਿੱਤਾ ਹੈ ਕਿ ਰਾਜ ਸਰਕਾਰ ਸਮੁੱਚੇ ਪੰਜਾਬ ਵਿੱਚ ਚੰਗਾ ਕੰਮ ਕਰ ਰਹੀ ਹੈ।ਗੁਰਦਾਸਪੁਰ ਸੰਸਦੀ ਸੀਟ ਜਿਹੜੀ ਬੀਜੇਪੀ ਦੇ ਕੋਲ ਸੀ ਉੱਥੇ ਦੇ ਵੋਟਰਾਂ ਨੇ ਕਾਂਗਰਸ ਦੇ ਹੱਕ ਵਿੱਚ ਰਿਕਾਰਡਤੋੜ ਫਤਵਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਜਨਤਾ ਬੀਜੇਪੀ ਅਤੇ ਅਕਾਲੀਆਂ ਤੋਂ ਕਿਸ ਹੱਦ ਤੱਕ ਦੁਖੀ ਸਨ।ਉਨਾਂ ਕਿਹਾ ਕਿ ਜਿਥੇ ਰਾਜ ਦੇ ਲੋਕਾਂ ਨੇ ਇਸ ਉਪ ਚੋਣ ਵਿਚ ਅਕਾਲੀ ਭਾਜਪਾ ਗਠਬੰਧਨ ਨੂੰ ਨਕਾਰ ਦਿੱਤਾ ਹੈ ਉਥੇ ਹੀ ਪੰਜਾਬ ਦੇ ਲੋਕਾਂ ਦੀ ਹਿਤਾਇਸ਼ੀ ਬਣਨ ਦੀ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਵੀ ਸਚ ਦਾ ਆਇਨਾ ਦਿਖਾ ਦਿੱਤਾ ਹੈ।ਗੁਰਦਾਸਪੁਰ ਲੋਕ ਸਭਾ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੀ ਵੱਡੀ ਲੀਡ ਨਾਲ ਜਿੱਤ ਨੇ ਕੇਂਦਰ ਵਿਚ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿਤੀ ਹੈ ਅਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੇਂਦਰ ਖਿਲਾਫ ਪਹਿਲੀ ਲੜਾਈ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ ਹੈੇ, ਪੰਜਾਬ ਦੀ ਜਨਤਾ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੈ ਅਤੇ ਉਸ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ।ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਚੋ ਅਕਾਲੀ ਭਾਜਪਾ ਗਠਜੋੜ ਦਾ ਸਫਾਇਆ ਕਰ ਦਿਤਾ ਜਾਵੇਗਾ ਜਦੋ ਕਿ ਆਮ ਆਦਮੀ ਪਾਰਟੀ ਦੀਆਂ ਹੁਣ ਵਾਂਗ ਜਮਾਨਤਾ ਜ਼ਬਤ ਹੋਣਗੀਆਂ।ਉਹਨਾਂ ਨੇ ਇਸ ਜਿੱਤ ਲਈ ਸਮੂਹ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ ਜਿਨਾਂ ਦੀ ਮੇਹਨਤ ਸਦਕਾ ਇਹ ਜਿੱਤ ਨਿਸਚਿਤ ਹੋਈ ਹੈ।ਇਸ ਮੌਕੇ ਦਵਿੰਦਰ ਸਿੰਘ ਘੁੱਲਾ ਬਲਾਕ ਸੰਮਤੀ ਮੈਂਬਰ, ਹਰਭਜਨ ਸਿੰਘ, ਹਾਕਮ ਸਿੰਘ, ਚਮਕੌਰ ਸਿੰਘ, ਹਰਦੇਵ ਸਿੰਘ ਚੌਧਰੀ, ਹੰਸਰਾਜ, ਹੰਸਾ ਫੌਜੀ, ਪਰਮਜੀਤ ਸਿੰਘ, ਜਸਕਿਰਨ ਸਿੰਘ ਪਾਰਟੀ ਵਰਕਰ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply