Tuesday, July 7, 2026

ਸੁੰਦਰ ਦਸਤਾਰ ਐਵਾਰਡ ਸਮਾਗਮ 17 ਅਕਤੂਬਰ ਨੂੰ

PPN1510201704ਸੰਦੌੜ, 15 ਅਕਤੂਬਰ- (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੁੰਦਰ ਦਸਤਾਰ ਐਵਾਰਡ 2017 ਦੇ ਹਲਕਾ ਸੰਗਰੂਰ ਆਡੀਸ਼ਨ ਜੋ ਕਿ 17 ਅਕਤੂਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਅਤੇ ਚੇਅਰਮੈਨ ਜਰਨੈਲ ਸਿੰਘ ਨਥੋਹੇੜੀ ਨੇ ਦਸਿਆ ਕਿ ਜੋ ਸੁੰਦਰ ਦਸਤਾਰ ਅਵਾਰਡ 2017 ਵਿਰਸਾ ਸੰਭਾਲ ਸਰਦਾਰੀ ਲਹਿਰ ਅਤੇ ਸਰਬਤ ਦਾ ਭਲਾ ਖੇੜੀ ਵਲੋਂ ਸੰਤ ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਦੀ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਜਾ ਰਿਹਾ ਹੈ।ਜਿਸ ਦੇ ਸੰਬੰਧ ਵਿੱਚ ਹਲਕਾ ਸੰਗਰੂਰ ਦਾ ਐਡੀਸ਼ਨ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਯੂਨੀਅਰ ਵਰਗ 5 ਤੋਂ 15 ਸਾਲ, ਸੀਨੀਅਰ ਵਰਗ 16 ਤੋਂ 25 ਸਾਲ ਸੀਨੀਅਰ ਵਰਗ ਦੇ ਬੱਚੇ ਭਾਗ ਲੈਣਗੇ।ਜੇਤੂਆਂ ਨੰੂ ਪਹਿਲਾ ਇਨਾਮ ਮੋਟਰਸਾਇਕਲ, ਦੂਸਰਾ ਲੈਪਟਾਪ, ਤੀਸਰਾ ਫਰੀਜ ਅਤੇ ਯੂਨੀਅਰ ਵਰਗ ਵਿਚ ਜੇਤੂਆਂ ਨੂੰ ਐਲ ਈ ਡੀ, ਦੂਸਰਾ ਬਿਜਲੀ ਗੀਜਰ, ਤੀਸਰਾ ਜੂਸਰ ਅਤੇ ਭਾਗ ਲੈਣ ਵਾਲੇ ਹਰ ਬੱਚੇ ਦਾ ਪ੍ਰੰਸ਼ਸਾ ਪੱਤਰ ਨਾਲ ਸਨਮਾਨ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਸਮਾਗਮ ਵਿਚ ਹਲਕਾ ਸੰਗਰੂਰ ਦੇ ਐਡੀਸ਼ਨ ਦੀ ਐਂਟਰੀ ਸਵੇਰੇ 9 ਵਜੇ ਸ਼ੁਰੂ ਕਰ ਦਿਤੀ ਜਾਵੇਗੀ।ਇਸ ਮੌਕੇ ਸਰਪ੍ਰੱਸਤ ਵੈਦ ਨਰਿੰਦਰ ਸਿੰਘ, ਖਜਾਨਚੀ ਜਗਮੇਲ ਸਿੰਘ, ਸੈਕਟਰੀ ਗੁਰਚਰਨ ਸਿੰਘ, ਗੁਰਤੇਗ ਸਿੰਘ ਨੱਥੋਹੇੜੀ ਮੁੱਖ ਸਲਾਹਕਾਰ, ਗੁਰਦੀਪ ਸਿੰਘ ਮਾਨਾਂ ਆਦਿ ਮੈਂਬਰ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply