Tuesday, July 7, 2026

ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਦਾ 11ਵਾਂ ਸ਼ੁਕਰਾਨਾ ਸਮਾਗਮ ਕਰਵਾਇਆ

ਸੰਗਤ ਦੀ ਸੇਵਾ ਵਿਚ ਹੀ ਗੁਰੂ ਦੀ ਖੁਸ਼ੀ ਹੈ – ਭਾਈ ਗੁਰਇਕਬਾਲ ਸਿੰਘ

PPN1510201705ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਦਾ 11ਵਾਂ ਸਲਾਨਾ ਸਮਾਗਮ ਗੁ: ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਗਿਆ।ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਹਰਵਿੰਦਰ ਪਾਲ ਸਿੰਘ ਜੀ ਲਿਟਲ, ਭਾਈ ਤੇਜਪਾਲ ਸਿੰਘ, ਬੀਬੀ ਪਰਮਜੀਤ ਕੋਰ ਜੀ ਪੰਮਾ ਭੈਣ, ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਗੁਰਿੰਦਰ ਸਿੰਘ ਰਿੰਕੂ, ਭਾਈ ਜੋਗਿੰਦਰ ਸਿੰਘ ਨੇ ਕੱਥਾ ਕੀਰਤਨ ਦੀਆਂ ਹਾਜਰੀਆਂ ਭਰੀਆਂ ਉਪਰੰਤ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਅੰਮ੍ਰਿਤ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੋਕੇ ਭਾਈ ਸਾਹਿਬ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਬਾਹਰੋਂ ਆਈਆਂ ਸੰਗਤਾਂ ਦੇ ਰਹਿਣ ਵਾਸਤੇ ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ, ਨਜ਼ਦੀਕ ਗੁ: ਬਾਬਾ ਅੱਟਲ ਰਾਏ ਸਾਹਿਬ ਬਣਾਈ ਗਈ ਸੀ।ਜਿਸ ਦੇ 11 ਸਾਲ ਸੰਪੂਰਨ ਹੋਣ ਦੀ ਖੁਸ਼ੀ ਵਿਚ 11ਵਾਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਭਾਈ ਸਾਹਿਬ ਨੇ ਛੇਵੇਂ ਪਾਤਸ਼ਾਹ ਜੀ ਦਾ ਇਤਿਹਾਸ ਸਰਵਨ ਕਰਵਾਇਆ ਤੇ ਕਿਹਾ ਸੰਗਤ ਦੀ ਖੁਸ਼ੀ ਵਿਚ ਹੀ ਗੁਰੂ ਦੀ ਖੁਸ਼ੀ ਮਿਲਦੀ ਹੈ।ਇਸ ਲਈ ਟਰੱਸਟ ਵਲੋਂ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਅਤੇ ਬੀਬੀ ਕੌਲਾਂ ਜੀ ਸੰਗਤ ਨਿਵਾਸ ਸਰਾਂ ਸੰਗਤਾਂ ਦੀ ਸੇਵਾ ਲਈ ਬਣਾਈਆਂ ਗਈਆਂ ਹਨ।ਭਾਈ ਸਾਹਿਬ ਨੇ ਦੱਸਿਆ ਕਿ ਇਹਨਾਂ ਦੋਨਾਂ ਸਰਾਵਾਂ ਦੀ ਦੇਖ-ਰੇਖ ਦੀ ਸੇਵਾ ਭਾਈ ਪ੍ਰਿਤਪਾਲ ਸਿੰਘ, ਭਾਈ ਅਮਰਜੀਤ ਸਿੰਘ ਸਿਲਕੀ ਨੂੰ ਸੋਂਪੀ ਗਈ ਹ, ਜੋ ਦਿਨ ਰਾਤ ਸੰਗਤ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ।ਇਸ ਮੋਕੇ ਭਾਈ ਸਾਹਿਬ ਨੇ ਦੱਸਿਆ ਬੜੀ ਜਲਦੀ ਹੀ ਟਰੱਸਟ ਵੱਲੋਂ ਹੋਰ ਸਰਾਵਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਬਾਹਰੋਂ ਆਈਆਂ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਹੋ ਸਕੇ।
ਇਸ ਮੋਕੇ ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਟਹਿਲਇੰਦਰ ਸਿੰਘ, ਭਾਈ ਹਰਵਿੰਦਰ ਸਿੰਘ ਪਿਆਰੇ ਵੀਰ, ਭਾਈ ਅਰਵਿੰਦਰ ਸਿੰਘ ਲੋਂਗ ਵੀਰ, ਗੁ: ਬੀਬੀ ਕੌਲਾਂ ਜੀ ਦੇ ਹੈਡ ਗ੍ਰੰਥੀ ਗਿ: ਕੁਲਵੰਤ ਸਿੰਘ, ਪ੍ਰਿੰਸੀਪਲ ਇੰਦਰਬੀਰ ਸਿੰਘ ਨੇ ਹਾਜ਼ਰੀ ਭਰੀ।ਉਪਰੰਤ ਗੁਰੁ ਕੇ ਲੰਗਰ ਵਰਤਾਏ ਗਏ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply