Tuesday, July 7, 2026

ਜੀ.ਕੇ ਨੇ ਸੰਗਮ ਵਿਹਾਰ ਵਿਖੇ ਬਿਰਧ ਆਸ਼ਰਮ ਦਾ ਕੀਤਾ ਉਦਘਾਟਨ

PPN1510201713ਨਵੀਂ ਦਿੱਲੀ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਵੱਲੋਂ ਸੰਗਮ ਵਿਹਾਰ ਵਿਖੇ ਬ੍ਰਿਧ ਆਸ਼ਰਮ ਦਾ ਉਦਘਾਟਨ ਕੀਤਾ ਗਿਆ।ਗੈਰ ਸਰਕਾਰੀ ਸੰਸਥਾ ‘ਸਹਿਯੋਗ’ ਵੱਲੋਂ ਖੋਲੇ ਗਏ ਉਕਤ ਬ੍ਰਿਧ ਆਸ਼ਰਮ ’ਚ ਬਜ਼ੂਰਗਾਂ ਦੇ ਰਹਿਣ ਲਈ ਉਤਮ ਪ੍ਰਬੰਧ ਕੀਤੇ ਗਏ ਹਨ। ਜੀ.ਕੇ. ਨੇ ਇਸ ਮੌਕੇ ਕਿਹਾ ਕਿ ਭਾਰਤੀ ਸਭਿਆਚਾਰ ਸਾਨੂੰ ਬਜ਼ੂਰਗਾਂ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦਾ ਹੈ। ਪਰ ਸਮਾਜ ’ਚ ਵੱਧ ਰਹੇ ਵਿਚਾਰਕ ਵਿੱਤਕਰੇ ਕਰਕੇ ਨੌਜਵਾਨਾਂ ਵੱਲੋਂ ਬਜ਼ੂਰਗਾਂ ਨੂੰ ਤਿਆਗਣ ਦਾ ਨਵਾਂ ਰੁਝਾਨ ਸਮਾਜ ਨੂੰ ਪੁੱਠੇ ਪਾਸੇ ਲੈ ਜਾ ਰਿਹਾ ਹੈ।
ਬਜ਼ੂੱਰਗਾਂ ਦੀ ਹੱਥੀ ਸੇਵਾ ਔਲਾਦ ਵਲੋਂ ਕੀਤੇ ਜਾਣ ਦਾ ਹੌਕਾ ਦਿੰਦੇ ਹੋਏ ਜੀ.ਕੇ ਨੇ ਦਿੱਲੀ ਕਮੇਟੀ ਵੱਲੋਂ ਰਜਿੰਦਰ ਨਗਰ ਵਿਖੇ ਬ੍ਰਿਧ ਆਸ਼ਰਮ ਚਲਾਉਣ ਦੀ ਵੀ ਜਾਣਕਾਰੀ ਦਿੱਤੀ।ਸਹਿਯੋਗ ਸੰਸਥਾ ਦੇ ਮੁਖੀ ਸੋਮਨਾਥ ਅਰੋੜਾ ਨੇ ਮਨਜੀਤ ਸਿੰਘ ਜੀ.ਕੇ ਅਤੇ ਸਥਾਨਕ ਕਮੇਟੀ ਮੈਂਬਰ ਹਰਜੀਤ ਸਿੰਘ ਜੀ.ਕੇ ਦਾ ਸਨਮਾਨ ਕੀਤਾ।ਇਸ ਮੌਕੇ ਅਕਾਲੀ ਆਗੂ ਹਰਚਰਣ ਸਿੰਘ ਗੁਲਸ਼ਨ, ਸਥਾਨਕ ਪਤਵੰਤੇ ਸੱਜਣ ਰਾਜਵਿੰਦਰ ਸਿੰਘ ਰੇਸ਼ਮ, ਆਰ.ਕੇ ਗੁਪਤਾ, ਪੂਰਨ ਸਿੰਘ, ਪੰਕਜ ਸਪਰਾ ਆਦਿਕ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply